ਯਸ਼ਾਯਾਹ 44

ਮੈਂ ਤੁਹਾਡੇ ਅਪਰਾਧਾਂ ਨੂੰ ਬੱਦਲ ਵਾਂਙੁ, ਤੁਹਾਡੇ ਪਾਪਾਂ ਨੂੰ ਸਵੇਰ ਦੀ ਧੁੰਦ ਵਾਂਗੂੰ ਦੂਰ ਕਰ ਦਿੱਤਾ ਹੈ। ਮੇਰੇ ਕੋਲ ਵਾਪਸ ਆ, ਕਿਉਂ ਜੋ ਮੈਂ ਤੈਨੂੰ ਛੁਡਾਇਆ ਹੈ।”

Isaiah 44:22 (UKJV) I have blotted out, as a thick cloud, your transgressions, and, as a cloud, your sins: return unto me; for I have redeemed you.

20ਅਜਿਹਾ ਮਨੁੱਖ ਸੁਆਹ ਖਾਂਦਾ ਹੈ। ਭਰਮਾਇਆ ਹੋਇਆ ਦਿਲ ਉਸ ਨੂੰ ਗੁਮਰਾਹ ਕਰਦਾ ਹੈ; ਉਹ ਆਪਣੇ ਆਪ ਨੂੰ ਬਚਾ ਨਹੀਂ ਸਕਦਾ, ਜਾਂ ਕਹਿ ਸਕਦਾ ਹੈ, “ਕੀ ਇਹ ਮੇਰੇ ਸੱਜੇ ਹੱਥ ਦੀ ਗੱਲ ਝੂਠ ਨਹੀਂ ਹੈ?”

21“ਹੇ ਯਾਕੋਬ, ਇਹ ਗੱਲਾਂ ਚੇਤੇ ਰੱਖ, ਹੇ ਇਸਰਾਏਲ, ਤੂੰ ਮੇਰਾ ਸੇਵਕ ਜੋ ਹੈ, ਮੈਂ ਤੈਨੂੰ ਬਣਾਇਆ ਹੈ, ਤੂੰ ਮੇਰਾ ਸੇਵਕ ਹੈ। ਹੇ ਇਸਰਾਏਲ, ਮੈਂ ਤੈਨੂੰ ਨਹੀਂ ਭੁੱਲਾਂਗਾ।

22ਮੈਂ ਤੁਹਾਡੇ ਅਪਰਾਧਾਂ ਨੂੰ ਬੱਦਲ ਵਾਂਙੁ, ਤੁਹਾਡੇ ਪਾਪਾਂ ਨੂੰ ਸਵੇਰ ਦੀ ਧੁੰਦ ਵਾਂਗੂੰ ਦੂਰ ਕਰ ਦਿੱਤਾ ਹੈ। ਮੇਰੇ ਕੋਲ ਵਾਪਸ ਆ, ਕਿਉਂ ਜੋ ਮੈਂ ਤੈਨੂੰ ਛੁਡਾਇਆ ਹੈ।”

23ਹੇ ਅਕਾਸ਼ੋਂ, ਖੁਸ਼ੀ ਦੇ ਗੀਤ ਗਾਓ ਕਿਉਂਕਿ ਯਾਹਵੇਹ ਨੇ ਇਹ ਕੀਤਾ ਹੈ; ਹੇ ਧਰਤੀ ਹੇਠਲੇ ਸਥਾਨੋਂ, ਉੱਚੀ ਆਵਾਜ਼ ਵਿੱਚ ਬੋਲੋ। ਹੇ ਪਹਾੜੋ ਖੁੱਲ੍ਹ ਕੇ ਜੈ-ਜੈਕਾਰ ਕਰੋ, ਹੇ ਜੰਗਲ ਅਤੇ ਉਸਦੇ ਸਾਰੇ ਰੁੱਖ, ਗੀਤ ਗਾਓ, ਕਿਉਂਕਿ ਯਾਹਵੇਹ ਨੇ ਯਾਕੋਬ ਨੂੰ ਛੁਡਾਇਆ ਹੈ, ਉਹ ਇਸਰਾਏਲ ਵਿੱਚ ਆਪਣੀ ਮਹਿਮਾ ਪ੍ਰਗਟ ਕਰਦਾ ਹੈ।

24“ਯਾਹਵੇਹ ਇਹੀ ਆਖਦਾ ਹੈ, ਤੇਰਾ ਛੁਡਾਉਣ ਵਾਲਾ, ਜਿਸ ਨੇ ਤੈਨੂੰ ਕੁੱਖ ਵਿੱਚ ਰਚਿਆ: ਮੈਂ ਯਾਹਵੇਹ ਹਾਂ, ਸਭਨਾਂ ਵਸਤਾਂ ਦਾ ਸਿਰਜਣਹਾਰ, ਜਿਹੜਾ ਅਕਾਸ਼ ਨੂੰ ਫੈਲਾਉਂਦਾ ਹੈ, ਜੋ ਆਪਣੇ ਆਪ ਤੋਂ ਧਰਤੀ ਨੂੰ ਫੈਲਾਉਂਦਾ ਹੈ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.