ਯਸ਼ਾਯਾਹ 44

“ਯਾਹਵੇਹ ਇਹੀ ਆਖਦਾ ਹੈ, ਤੇਰਾ ਛੁਡਾਉਣ ਵਾਲਾ, ਜਿਸ ਨੇ ਤੈਨੂੰ ਕੁੱਖ ਵਿੱਚ ਰਚਿਆ: ਮੈਂ ਯਾਹਵੇਹ ਹਾਂ, ਸਭਨਾਂ ਵਸਤਾਂ ਦਾ ਸਿਰਜਣਹਾਰ, ਜਿਹੜਾ ਅਕਾਸ਼ ਨੂੰ ਫੈਲਾਉਂਦਾ ਹੈ, ਜੋ ਆਪਣੇ ਆਪ ਤੋਂ ਧਰਤੀ ਨੂੰ ਫੈਲਾਉਂਦਾ ਹੈ,

Isaiah 44:24 (UKJV) Thus says the LORD, your redeemer, and he that formed you from the womb, I am the LORD that makes all things; that stretches forth the heavens alone; that spreads abroad the earth by myself;

22ਮੈਂ ਤੁਹਾਡੇ ਅਪਰਾਧਾਂ ਨੂੰ ਬੱਦਲ ਵਾਂਙੁ, ਤੁਹਾਡੇ ਪਾਪਾਂ ਨੂੰ ਸਵੇਰ ਦੀ ਧੁੰਦ ਵਾਂਗੂੰ ਦੂਰ ਕਰ ਦਿੱਤਾ ਹੈ। ਮੇਰੇ ਕੋਲ ਵਾਪਸ ਆ, ਕਿਉਂ ਜੋ ਮੈਂ ਤੈਨੂੰ ਛੁਡਾਇਆ ਹੈ।”

23ਹੇ ਅਕਾਸ਼ੋਂ, ਖੁਸ਼ੀ ਦੇ ਗੀਤ ਗਾਓ ਕਿਉਂਕਿ ਯਾਹਵੇਹ ਨੇ ਇਹ ਕੀਤਾ ਹੈ; ਹੇ ਧਰਤੀ ਹੇਠਲੇ ਸਥਾਨੋਂ, ਉੱਚੀ ਆਵਾਜ਼ ਵਿੱਚ ਬੋਲੋ। ਹੇ ਪਹਾੜੋ ਖੁੱਲ੍ਹ ਕੇ ਜੈ-ਜੈਕਾਰ ਕਰੋ, ਹੇ ਜੰਗਲ ਅਤੇ ਉਸਦੇ ਸਾਰੇ ਰੁੱਖ, ਗੀਤ ਗਾਓ, ਕਿਉਂਕਿ ਯਾਹਵੇਹ ਨੇ ਯਾਕੋਬ ਨੂੰ ਛੁਡਾਇਆ ਹੈ, ਉਹ ਇਸਰਾਏਲ ਵਿੱਚ ਆਪਣੀ ਮਹਿਮਾ ਪ੍ਰਗਟ ਕਰਦਾ ਹੈ।

24“ਯਾਹਵੇਹ ਇਹੀ ਆਖਦਾ ਹੈ, ਤੇਰਾ ਛੁਡਾਉਣ ਵਾਲਾ, ਜਿਸ ਨੇ ਤੈਨੂੰ ਕੁੱਖ ਵਿੱਚ ਰਚਿਆ: ਮੈਂ ਯਾਹਵੇਹ ਹਾਂ, ਸਭਨਾਂ ਵਸਤਾਂ ਦਾ ਸਿਰਜਣਹਾਰ, ਜਿਹੜਾ ਅਕਾਸ਼ ਨੂੰ ਫੈਲਾਉਂਦਾ ਹੈ, ਜੋ ਆਪਣੇ ਆਪ ਤੋਂ ਧਰਤੀ ਨੂੰ ਫੈਲਾਉਂਦਾ ਹੈ,

25ਜੋ ਝੂਠੇ ਨਬੀਆਂ ਦੀਆਂ ਨਿਸ਼ਾਨੀਆਂ ਨੂੰ ਨਾਕਾਮ ਕਰਦਾ ਹੈ ਅਤੇ ਭਵਿੱਖ ਦੱਸਣ ਵਾਲਿਆ ਨੂੰ ਮੂਰਖ ਬਣਾਉਂਦਾ ਹੈ, ਮੈਂ ਸਿਆਣਿਆਂ ਨੂੰ ਪਿੱਛੇ ਹਟਾਉਂਦਾ, ਅਤੇ ਉਹਨਾਂ ਦਾ ਗਿਆਨ ਬੇਵਕੂਫ਼ੀ ਬਣਾ ਦਿੰਦਾ ਹਾਂ,

26ਜੋ ਆਪਣੇ ਸੇਵਕਾਂ ਦੀਆਂ ਗੱਲਾਂ ਨੂੰ ਕਾਇਮ ਰੱਖਦਾ ਹਾਂ ਅਤੇ ਆਪਣੇ ਸੰਦੇਸ਼ਵਾਹਕਾਂ ਦੀਆਂ ਯੋਜਨਾ ਨੂੰ ਪੂਰਾ ਕਰਦਾ ਹੈ, ਮੈਂ ਯੇਰੂਸ਼ਲੇਮ ਬਾਰੇ ਆਖਦਾ ਹੈ, ‘ਇਹ ਆਬਾਦ ਹੋਵੇਗਾ,’ ਯਹੂਦਾਹ ਦੇ ਕਸਬਿਆਂ ਦੇ ਵਿਖੇ, ‘ਉਹ ਮੁੜ ਬਣਾਏ ਜਾਣਗੇ,’ ਅਤੇ ਉਨ੍ਹਾਂ ਦੇ ਖੰਡਰਾਂ ਨੂੰ, ‘ਮੈਂ ਉਨ੍ਹਾਂ ਨੂੰ ਮੁੜ ਸਥਾਪਿਤ ਕਰਾਂਗਾ,’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.