24“ਯਾਹਵੇਹ ਇਹੀ ਆਖਦਾ ਹੈ, ਤੇਰਾ ਛੁਡਾਉਣ ਵਾਲਾ, ਜਿਸ ਨੇ ਤੈਨੂੰ ਕੁੱਖ ਵਿੱਚ ਰਚਿਆ: ਮੈਂ ਯਾਹਵੇਹ ਹਾਂ, ਸਭਨਾਂ ਵਸਤਾਂ ਦਾ ਸਿਰਜਣਹਾਰ, ਜਿਹੜਾ ਅਕਾਸ਼ ਨੂੰ ਫੈਲਾਉਂਦਾ ਹੈ, ਜੋ ਆਪਣੇ ਆਪ ਤੋਂ ਧਰਤੀ ਨੂੰ ਫੈਲਾਉਂਦਾ ਹੈ,
25ਜੋ ਝੂਠੇ ਨਬੀਆਂ ਦੀਆਂ ਨਿਸ਼ਾਨੀਆਂ ਨੂੰ ਨਾਕਾਮ ਕਰਦਾ ਹੈ ਅਤੇ ਭਵਿੱਖ ਦੱਸਣ ਵਾਲਿਆ ਨੂੰ ਮੂਰਖ ਬਣਾਉਂਦਾ ਹੈ, ਮੈਂ ਸਿਆਣਿਆਂ ਨੂੰ ਪਿੱਛੇ ਹਟਾਉਂਦਾ, ਅਤੇ ਉਹਨਾਂ ਦਾ ਗਿਆਨ ਬੇਵਕੂਫ਼ੀ ਬਣਾ ਦਿੰਦਾ ਹਾਂ,
26ਜੋ ਆਪਣੇ ਸੇਵਕਾਂ ਦੀਆਂ ਗੱਲਾਂ ਨੂੰ ਕਾਇਮ ਰੱਖਦਾ ਹਾਂ ਅਤੇ ਆਪਣੇ ਸੰਦੇਸ਼ਵਾਹਕਾਂ ਦੀਆਂ ਯੋਜਨਾ ਨੂੰ ਪੂਰਾ ਕਰਦਾ ਹੈ, ਮੈਂ ਯੇਰੂਸ਼ਲੇਮ ਬਾਰੇ ਆਖਦਾ ਹੈ, ‘ਇਹ ਆਬਾਦ ਹੋਵੇਗਾ,’ ਯਹੂਦਾਹ ਦੇ ਕਸਬਿਆਂ ਦੇ ਵਿਖੇ, ‘ਉਹ ਮੁੜ ਬਣਾਏ ਜਾਣਗੇ,’ ਅਤੇ ਉਨ੍ਹਾਂ ਦੇ ਖੰਡਰਾਂ ਨੂੰ, ‘ਮੈਂ ਉਨ੍ਹਾਂ ਨੂੰ ਮੁੜ ਸਥਾਪਿਤ ਕਰਾਂਗਾ,’
27ਜੋ ਡੂੰਘੇ ਪਾਣੀਆਂ ਨੂੰ ਆਖਦਾ ਹੈ, ‘ਸੁੱਕ ਜਾ, ਅਤੇ ਮੈਂ ਤੁਹਾਡੀਆਂ ਨਦੀਆਂ ਨੂੰ ਸੁਕਾ ਦਿਆਂਗਾ,’
28ਜੋ ਕੋਰੇਸ਼ ਬਾਰੇ ਕਹਿੰਦਾ ਹੈ, ‘ਉਹ ਮੇਰਾ ਅਯਾਲੀ ਹੈ ਅਤੇ ਉਹ ਸਭ ਕੁਝ ਪੂਰਾ ਕਰੇਗਾ ਜੋ ਮੈਂ ਚਾਹਾਂਗਾ; ਉਹ ਯੇਰੂਸ਼ਲੇਮ ਬਾਰੇ ਕਹੇਗਾ, “ਇਸ ਨੂੰ ਮੁੜ ਉਸਾਰਿਆ ਜਾਵੇ,” ਅਤੇ ਹੈਕਲ ਬਾਰੇ, “ਇਸਦੀ ਨੀਂਹ ਰੱਖੀ ਜਾਵੇ।” ’