ਯਸ਼ਾਯਾਹ 45

ਤਾਂ ਜੋ ਸੂਰਜ ਦੇ ਚੜ੍ਹਨ ਤੋਂ ਲੈ ਕੇ ਡੁੱਬਣ ਤੱਕ ਲੋਕ ਜਾਣ ਲੈਣ ਕਿ ਮੇਰੇ ਤੋਂ ਬਿਨਾਂ ਕੋਈ ਨਹੀਂ ਹੈ। ਮੈਂ ਹੀ ਯਾਹਵੇਹ ਹਾਂ, ਹੋਰ ਕੋਈ ਨਹੀਂ।

Isaiah 45:6 (UKJV) That they may know from the rising of the sun, and from the west, that there is none beside me. I am the LORD, and there is none else.

4ਮੇਰੇ ਦਾਸ ਯਾਕੋਬ ਦੇ ਕਾਰਨ, ਮੇਰੇ ਚੁਣੇ ਹੋਏ ਇਸਰਾਏਲ ਦੇ ਕਾਰਨ, ਮੈਂ ਤੇਰਾ ਨਾਮ ਲੈ ਕੇ ਤੈਨੂੰ ਬੁਲਾਇਆ ਹੈ, ਅਤੇ ਤੈਨੂੰ ਸਨਮਾਨ ਦੀ ਪਦਵੀ ਦਿੱਤੀ, ਭਾਵੇਂ ਤੂੰ ਮੈਨੂੰ ਨਹੀਂ ਜਾਣਦਾ।

5ਮੈਂ ਯਾਹਵੇਹ ਹਾਂ, ਅਤੇ ਹੋਰ ਕੋਈ ਨਹੀਂ ਹੈ; ਮੇਰੇ ਤੋਂ ਬਿਨਾਂ ਕੋਈ ਪਰਮੇਸ਼ਵਰ ਨਹੀਂ ਹੈ। ਮੈਂ ਤੈਨੂੰ ਤਕੜਾ ਕਰਾਂਗਾ, ਭਾਵੇਂ ਤੁਸੀਂ ਮੈਨੂੰ ਨਹੀਂ ਮੰਨਿਆ,

6ਤਾਂ ਜੋ ਸੂਰਜ ਦੇ ਚੜ੍ਹਨ ਤੋਂ ਲੈ ਕੇ ਡੁੱਬਣ ਤੱਕ ਲੋਕ ਜਾਣ ਲੈਣ ਕਿ ਮੇਰੇ ਤੋਂ ਬਿਨਾਂ ਕੋਈ ਨਹੀਂ ਹੈ। ਮੈਂ ਹੀ ਯਾਹਵੇਹ ਹਾਂ, ਹੋਰ ਕੋਈ ਨਹੀਂ।

7ਮੈਂ ਚਾਨਣ ਬਣਾਉਂਦਾ ਹਾਂ ਅਤੇ ਹਨੇਰਾ ਪੈਦਾ ਕਰਦਾ ਹਾਂ, ਮੈਂ ਖੁਸ਼ਹਾਲੀ ਲਿਆਉਂਦਾ ਹਾਂ ਅਤੇ ਤਬਾਹੀ ਪੈਦਾ ਕਰਦਾ ਹਾਂ। ਮੈਂ, ਯਾਹਵੇਹ, ਇਹ ਸਭ ਕੁਝ ਕਰਦਾ ਹਾਂ।

8ਹੇ ਅਕਾਸ਼ੋਂ, ਉੱਪਰੋਂ ਮੇਰੀ ਧਾਰਮਿਕਤਾ ਵਰ੍ਹਾਓ; ਬੱਦਲਾਂ ਨੂੰ ਇਸ ਨੂੰ ਹੇਠਾਂ ਵਰ੍ਹਾਉਣ ਦਿਓ। ਧਰਤੀ ਨੂੰ ਖੁੱਲ੍ਹੇ, ਮੁਕਤੀ ਨੂੰ ਉਗਣ ਦਿਓ, ਜਿਸ ਨਾਲ ਧਾਰਮਿਕਤਾ ਵਧੇ, ਮੈਂ, ਯਾਹਵੇਹ ਨੇ ਇਸਨੂੰ ਬਣਾਇਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.