ਯਸ਼ਾਯਾਹ 45

ਮੈਂ ਚਾਨਣ ਬਣਾਉਂਦਾ ਹਾਂ ਅਤੇ ਹਨੇਰਾ ਪੈਦਾ ਕਰਦਾ ਹਾਂ, ਮੈਂ ਖੁਸ਼ਹਾਲੀ ਲਿਆਉਂਦਾ ਹਾਂ ਅਤੇ ਤਬਾਹੀ ਪੈਦਾ ਕਰਦਾ ਹਾਂ। ਮੈਂ, ਯਾਹਵੇਹ, ਇਹ ਸਭ ਕੁਝ ਕਰਦਾ ਹਾਂ।

Isaiah 45:7 (UKJV) I form the light, and create darkness: I make peace, and create evil: I the LORD do all these things.

5ਮੈਂ ਯਾਹਵੇਹ ਹਾਂ, ਅਤੇ ਹੋਰ ਕੋਈ ਨਹੀਂ ਹੈ; ਮੇਰੇ ਤੋਂ ਬਿਨਾਂ ਕੋਈ ਪਰਮੇਸ਼ਵਰ ਨਹੀਂ ਹੈ। ਮੈਂ ਤੈਨੂੰ ਤਕੜਾ ਕਰਾਂਗਾ, ਭਾਵੇਂ ਤੁਸੀਂ ਮੈਨੂੰ ਨਹੀਂ ਮੰਨਿਆ,

6ਤਾਂ ਜੋ ਸੂਰਜ ਦੇ ਚੜ੍ਹਨ ਤੋਂ ਲੈ ਕੇ ਡੁੱਬਣ ਤੱਕ ਲੋਕ ਜਾਣ ਲੈਣ ਕਿ ਮੇਰੇ ਤੋਂ ਬਿਨਾਂ ਕੋਈ ਨਹੀਂ ਹੈ। ਮੈਂ ਹੀ ਯਾਹਵੇਹ ਹਾਂ, ਹੋਰ ਕੋਈ ਨਹੀਂ।

7ਮੈਂ ਚਾਨਣ ਬਣਾਉਂਦਾ ਹਾਂ ਅਤੇ ਹਨੇਰਾ ਪੈਦਾ ਕਰਦਾ ਹਾਂ, ਮੈਂ ਖੁਸ਼ਹਾਲੀ ਲਿਆਉਂਦਾ ਹਾਂ ਅਤੇ ਤਬਾਹੀ ਪੈਦਾ ਕਰਦਾ ਹਾਂ। ਮੈਂ, ਯਾਹਵੇਹ, ਇਹ ਸਭ ਕੁਝ ਕਰਦਾ ਹਾਂ।

8ਹੇ ਅਕਾਸ਼ੋਂ, ਉੱਪਰੋਂ ਮੇਰੀ ਧਾਰਮਿਕਤਾ ਵਰ੍ਹਾਓ; ਬੱਦਲਾਂ ਨੂੰ ਇਸ ਨੂੰ ਹੇਠਾਂ ਵਰ੍ਹਾਉਣ ਦਿਓ। ਧਰਤੀ ਨੂੰ ਖੁੱਲ੍ਹੇ, ਮੁਕਤੀ ਨੂੰ ਉਗਣ ਦਿਓ, ਜਿਸ ਨਾਲ ਧਾਰਮਿਕਤਾ ਵਧੇ, ਮੈਂ, ਯਾਹਵੇਹ ਨੇ ਇਸਨੂੰ ਬਣਾਇਆ ਹੈ।

9“ਹਾਏ ਉਹ ਦੇ ਉੱਤੇ ਜੋ ਆਪਣੇ ਸਿਰਜਣਹਾਰ ਨਾਲ ਝਗੜਦਾ ਹੈ, ਉਹ ਮਿੱਟੀ ਦੇ ਠੀਕਰਿਆਂ ਵਿੱਚੋਂ ਇੱਕ ਠੀਕਰਾ ਹੈ! ਭਲਾ, ਮਿੱਟੀ ਆਪਣੇ ਸਿਰਜਣਹਾਰ ਨੂੰ ਆਖੇ, ‘ਤੂੰ ਕੀ ਬਣਾਉਂਦਾ ਹੈ?’ ਜਾਂ ਕਾਰੀਗਰ ਦੀ ਕਿਰਤ ਇਹ ਆਖੇ ‘ਕਿ ਉਹ ਦੇ ਤਾਂ ਹੱਥ ਹੈ ਹੀ ਨਹੀਂ’?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.