ਯਸ਼ਾਯਾਹ 46

ਤੁਹਾਡੀ ਬੁਢਾਪੇ ਅਤੇ ਧੌਲੇ ਵਾਲਾਂ ਤੱਕ ਵੀ ਮੈਂ ਉਹ ਹਾਂ, ਮੈਂ ਉਹ ਹਾਂ ਜੋ ਤੁਹਾਨੂੰ ਸੰਭਾਲਾਂਗਾ। ਮੈਂ ਤੈਨੂੰ ਬਣਾਇਆ ਹੈ ਅਤੇ ਮੈਂ ਤੈਨੂੰ ਚੁੱਕਾਂਗਾ। ਮੈਂ ਤੈਨੂੰ ਸੰਭਾਲਾਂਗਾ ਅਤੇ ਤੈਨੂੰ ਬਚਾਵਾਂਗਾ।

Isaiah 46:4 (UKJV) And even to your old age I am he; and even to hoar hairs will I carry you: I have made, and I will bear; even I will carry, and will deliver you.

2ਉਹ ਇਕੱਠੇ ਝੁਕਦੇ ਅਤੇ ਮੱਥਾ ਟੇਕਦੇ ਹਨ; ਬੋਝ ਨੂੰ ਛੁਡਾਉਣ ਵਿੱਚ ਅਸਮਰੱਥ, ਉਹ ਆਪ ਹੀ ਗ਼ੁਲਾਮੀ ਵਿੱਚ ਚਲੇ ਜਾਂਦੇ ਹਨ।

3ਹੇ ਯਾਕੋਬ ਦੀ ਸੰਤਾਨ, ਮੇਰੀ ਗੱਲ ਸੁਣੋ, ਇਸਰਾਏਲ ਦੇ ਸਾਰੇ ਬਚੇ ਹੋਏ ਲੋਕੋ, ਤੁਹਾਨੂੰ ਜਿਨ੍ਹਾਂ ਨੂੰ ਮੈਂ ਤੁਹਾਡੇ ਜਨਮ ਤੋਂ ਸੰਭਾਲਿਆ ਹੈ, ਅਤੇ ਤੁਹਾਡੇ ਜਨਮ ਤੋਂ ਲੈ ਕੇ ਚੱਲਿਆ ਹੈ।

4ਤੁਹਾਡੀ ਬੁਢਾਪੇ ਅਤੇ ਧੌਲੇ ਵਾਲਾਂ ਤੱਕ ਵੀ ਮੈਂ ਉਹ ਹਾਂ, ਮੈਂ ਉਹ ਹਾਂ ਜੋ ਤੁਹਾਨੂੰ ਸੰਭਾਲਾਂਗਾ। ਮੈਂ ਤੈਨੂੰ ਬਣਾਇਆ ਹੈ ਅਤੇ ਮੈਂ ਤੈਨੂੰ ਚੁੱਕਾਂਗਾ। ਮੈਂ ਤੈਨੂੰ ਸੰਭਾਲਾਂਗਾ ਅਤੇ ਤੈਨੂੰ ਬਚਾਵਾਂਗਾ।

5ਤੁਸੀਂ ਮੇਰੀ ਤੁਲਨਾ ਕਿਸ ਨਾਲ ਕਰੋਗੇ ਜਾਂ ਮੇਰੇ ਬਰਾਬਰ ਗਿਣੋਗੇ? ਤੁਸੀਂ ਮੇਰੀ ਤੁਲਨਾ ਕਿਸ ਨਾਲ ਕਰੋਗੇ ਕਿ ਅਸੀਂ ਉਸ ਵਰਗੇ ਹੋਈਏ?

6ਜਿਹੜੇ ਥੈਲੀ ਵਿੱਚੋਂ ਸੋਨਾ ਉਲੱਦਦੇ ਹਨ, ਅਤੇ ਚਾਂਦੀ ਤੱਕੜੀ ਵਿੱਚ ਤੋਲਦੇ ਹਨ, ਉਹ ਸੁਨਿਆਰ ਨੂੰ ਭਾੜੇ ਉੱਤੇ ਲਾਉਂਦੇ, ਅਤੇ ਉਹ ਉਸ ਤੋਂ ਦੇਵਤਾ ਬਣਾਉਂਦਾ ਹੈ, ਫੇਰ ਉਹ ਉਸ ਅੱਗੇ ਮੱਥਾ ਟੇਕਦੇ ਸਗੋਂ ਮੱਥਾ ਰਗੜਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.