ਯਸ਼ਾਯਾਹ 46

ਉਹ ਇਕੱਠੇ ਝੁਕਦੇ ਅਤੇ ਮੱਥਾ ਟੇਕਦੇ ਹਨ; ਬੋਝ ਨੂੰ ਛੁਡਾਉਣ ਵਿੱਚ ਅਸਮਰੱਥ, ਉਹ ਆਪ ਹੀ ਗ਼ੁਲਾਮੀ ਵਿੱਚ ਚਲੇ ਜਾਂਦੇ ਹਨ।

Isaiah 46:2 (UKJV) They stoop, they bow down together; they could not deliver the burden, but themselves are gone into captivity.

1ਬੇਲ ਦੇਵਤਾ ਝੁਕ ਜਾਂਦਾ ਹੈ, ਨਬੋ ਦੇਵਤਾ ਝੁਕ ਜਾਂਦਾ ਹੈ; ਉਹਨਾਂ ਦੇ ਬੁੱਤ ਜਾਨਵਰਾਂ ਅਤੇ ਪਸ਼ੂਆਂ ਉੱਤੇ ਲੱਦੇ ਹੋਏ ਹਨ।

2ਉਹ ਇਕੱਠੇ ਝੁਕਦੇ ਅਤੇ ਮੱਥਾ ਟੇਕਦੇ ਹਨ; ਬੋਝ ਨੂੰ ਛੁਡਾਉਣ ਵਿੱਚ ਅਸਮਰੱਥ, ਉਹ ਆਪ ਹੀ ਗ਼ੁਲਾਮੀ ਵਿੱਚ ਚਲੇ ਜਾਂਦੇ ਹਨ।

3ਹੇ ਯਾਕੋਬ ਦੀ ਸੰਤਾਨ, ਮੇਰੀ ਗੱਲ ਸੁਣੋ, ਇਸਰਾਏਲ ਦੇ ਸਾਰੇ ਬਚੇ ਹੋਏ ਲੋਕੋ, ਤੁਹਾਨੂੰ ਜਿਨ੍ਹਾਂ ਨੂੰ ਮੈਂ ਤੁਹਾਡੇ ਜਨਮ ਤੋਂ ਸੰਭਾਲਿਆ ਹੈ, ਅਤੇ ਤੁਹਾਡੇ ਜਨਮ ਤੋਂ ਲੈ ਕੇ ਚੱਲਿਆ ਹੈ।

4ਤੁਹਾਡੀ ਬੁਢਾਪੇ ਅਤੇ ਧੌਲੇ ਵਾਲਾਂ ਤੱਕ ਵੀ ਮੈਂ ਉਹ ਹਾਂ, ਮੈਂ ਉਹ ਹਾਂ ਜੋ ਤੁਹਾਨੂੰ ਸੰਭਾਲਾਂਗਾ। ਮੈਂ ਤੈਨੂੰ ਬਣਾਇਆ ਹੈ ਅਤੇ ਮੈਂ ਤੈਨੂੰ ਚੁੱਕਾਂਗਾ। ਮੈਂ ਤੈਨੂੰ ਸੰਭਾਲਾਂਗਾ ਅਤੇ ਤੈਨੂੰ ਬਚਾਵਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.