20ਬਾਬੇਲ ਨੂੰ ਛੱਡੋ, ਕਸਦੀਆਂ ਤੋਂ ਭੱਜੋ! ਖੁਸ਼ੀ ਦੇ ਜੈਕਾਰਿਆਂ ਦੀ ਆਵਾਜ਼ ਨਾਲ ਦੱਸੋ ਅਤੇ ਇਸ ਦਾ ਐਲਾਨ ਕਰੋ। ਇਸਨੂੰ ਧਰਤੀ ਦੀਆਂ ਹੱਦਾਂ ਤੱਕ ਭੇਜੋ; ਕਹੋ, “ਯਾਹਵੇਹ ਨੇ ਆਪਣੇ ਸੇਵਕ ਯਾਕੋਬ ਨੂੰ ਛੁਡਾਇਆ ਹੈ।”
21ਜਦੋਂ ਉਹ ਉਜਾੜਾਂ ਵਿੱਚੋਂ ਦੀ ਲੰਘਦਾ ਸੀ ਤਾਂ ਉਹ ਪਿਆਸੇ ਨਹੀਂ ਸਨ; ਉਸ ਨੇ ਉਨ੍ਹਾਂ ਲਈ ਚੱਟਾਨ ਵਿੱਚੋਂ ਪਾਣੀ ਵਹਾ ਦਿੱਤਾ। ਉਸ ਨੇ ਚੱਟਾਨ ਨੂੰ ਪਾੜ ਦਿੱਤਾ ਅਤੇ ਪਾਣੀ ਬਾਹਰ ਨਿਕਲ ਗਿਆ।
22“ਦੁਸ਼ਟ ਲੋਕਾਂ ਲਈ ਕੋਈ ਸ਼ਾਂਤੀ ਨਹੀਂ ਹੈ,” ਯਾਹਵੇਹ ਆਖਦਾ ਹੈ।