ਯਸ਼ਾਯਾਹ 48

ਬਾਬੇਲ ਨੂੰ ਛੱਡੋ, ਕਸਦੀਆਂ ਤੋਂ ਭੱਜੋ! ਖੁਸ਼ੀ ਦੇ ਜੈਕਾਰਿਆਂ ਦੀ ਆਵਾਜ਼ ਨਾਲ ਦੱਸੋ ਅਤੇ ਇਸ ਦਾ ਐਲਾਨ ਕਰੋ। ਇਸਨੂੰ ਧਰਤੀ ਦੀਆਂ ਹੱਦਾਂ ਤੱਕ ਭੇਜੋ; ਕਹੋ, “ਯਾਹਵੇਹ ਨੇ ਆਪਣੇ ਸੇਵਕ ਯਾਕੋਬ ਨੂੰ ਛੁਡਾਇਆ ਹੈ।”

Isaiah 48:20 (UKJV) Go all of you out of Babylon, flee all of you from the Chaldeans, with a voice of singing declare all of you, tell this, utter it even to the end of the earth; say all of you, The LORD has redeemed his servant Jacob.

18ਜੇ ਤੂੰ ਮੇਰੇ ਹੁਕਮਾਂ ਵੱਲ ਧਿਆਨ ਦਿੱਤਾ ਹੁੰਦਾ, ਤੇਰੀ ਸ਼ਾਂਤੀ ਦਰਿਆ ਵਰਗੀ ਹੁੰਦੀ, ਤੇਰੀ ਭਲਾਈ ਸਮੁੰਦਰ ਦੀਆਂ ਲਹਿਰਾਂ ਵਾਂਗ ਹੁੰਦੀ।

19ਤੇਰੀ ਸੰਤਾਨ ਰੇਤ ਵਾਂਗੂੰ ਹੁੰਦੀ, ਤੇਰੇ ਬੱਚੇ ਉਸ ਦੇ ਅਣਗਿਣਤ ਦਾਣਿਆਂ ਵਰਗੇ ਹੁੰਦੇ। ਉਨ੍ਹਾਂ ਦਾ ਨਾਮ ਕਦੇ ਵੀ ਮਿਟਾਇਆ ਨਹੀਂ ਜਾਵੇਗਾ ਅਤੇ ਨਾ ਹੀ ਮੇਰੇ ਸਾਹਮਣੇ ਤੋਂ ਨਸ਼ਟ ਕੀਤਾ ਜਾਵੇਗਾ।”

20ਬਾਬੇਲ ਨੂੰ ਛੱਡੋ, ਕਸਦੀਆਂ ਤੋਂ ਭੱਜੋ! ਖੁਸ਼ੀ ਦੇ ਜੈਕਾਰਿਆਂ ਦੀ ਆਵਾਜ਼ ਨਾਲ ਦੱਸੋ ਅਤੇ ਇਸ ਦਾ ਐਲਾਨ ਕਰੋ। ਇਸਨੂੰ ਧਰਤੀ ਦੀਆਂ ਹੱਦਾਂ ਤੱਕ ਭੇਜੋ; ਕਹੋ, “ਯਾਹਵੇਹ ਨੇ ਆਪਣੇ ਸੇਵਕ ਯਾਕੋਬ ਨੂੰ ਛੁਡਾਇਆ ਹੈ।”

21ਜਦੋਂ ਉਹ ਉਜਾੜਾਂ ਵਿੱਚੋਂ ਦੀ ਲੰਘਦਾ ਸੀ ਤਾਂ ਉਹ ਪਿਆਸੇ ਨਹੀਂ ਸਨ; ਉਸ ਨੇ ਉਨ੍ਹਾਂ ਲਈ ਚੱਟਾਨ ਵਿੱਚੋਂ ਪਾਣੀ ਵਹਾ ਦਿੱਤਾ। ਉਸ ਨੇ ਚੱਟਾਨ ਨੂੰ ਪਾੜ ਦਿੱਤਾ ਅਤੇ ਪਾਣੀ ਬਾਹਰ ਨਿਕਲ ਗਿਆ।

22“ਦੁਸ਼ਟ ਲੋਕਾਂ ਲਈ ਕੋਈ ਸ਼ਾਂਤੀ ਨਹੀਂ ਹੈ,” ਯਾਹਵੇਹ ਆਖਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.