ਯਸ਼ਾਯਾਹ 48

ਤੇਰੀ ਸੰਤਾਨ ਰੇਤ ਵਾਂਗੂੰ ਹੁੰਦੀ, ਤੇਰੇ ਬੱਚੇ ਉਸ ਦੇ ਅਣਗਿਣਤ ਦਾਣਿਆਂ ਵਰਗੇ ਹੁੰਦੇ। ਉਨ੍ਹਾਂ ਦਾ ਨਾਮ ਕਦੇ ਵੀ ਮਿਟਾਇਆ ਨਹੀਂ ਜਾਵੇਗਾ ਅਤੇ ਨਾ ਹੀ ਮੇਰੇ ਸਾਹਮਣੇ ਤੋਂ ਨਸ਼ਟ ਕੀਤਾ ਜਾਵੇਗਾ।”

Isaiah 48:19 (UKJV) Your seed also had been as the sand, and the offspring of your bowels like the gravel thereof; his name should not have been cut off nor destroyed from before me.

17ਇਹ ਹੈ ਜੋ ਯਾਹਵੇਹ ਆਖਦਾ ਹੈ, ਤੁਹਾਡਾ ਮੁਕਤੀਦਾਤਾ, ਇਸਰਾਏਲ ਦਾ ਪਵਿੱਤਰ ਪੁਰਖ: “ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ, ਜੋ ਤੁਹਾਨੂੰ ਸਿਖਾਉਂਦਾ ਹੈ ਅਤੇ ਤੁਹਾਡੇ ਲਈ ਸਭ ਤੋਂ ਵਧੀਆ ਕੀ ਹੈ, ਜੋ ਤੁਹਾਨੂੰ ਉਸ ਰਾਹ ਵਿੱਚ ਸੇਧ ਦਿੰਦਾ ਹੈ,

18ਜੇ ਤੂੰ ਮੇਰੇ ਹੁਕਮਾਂ ਵੱਲ ਧਿਆਨ ਦਿੱਤਾ ਹੁੰਦਾ, ਤੇਰੀ ਸ਼ਾਂਤੀ ਦਰਿਆ ਵਰਗੀ ਹੁੰਦੀ, ਤੇਰੀ ਭਲਾਈ ਸਮੁੰਦਰ ਦੀਆਂ ਲਹਿਰਾਂ ਵਾਂਗ ਹੁੰਦੀ।

19ਤੇਰੀ ਸੰਤਾਨ ਰੇਤ ਵਾਂਗੂੰ ਹੁੰਦੀ, ਤੇਰੇ ਬੱਚੇ ਉਸ ਦੇ ਅਣਗਿਣਤ ਦਾਣਿਆਂ ਵਰਗੇ ਹੁੰਦੇ। ਉਨ੍ਹਾਂ ਦਾ ਨਾਮ ਕਦੇ ਵੀ ਮਿਟਾਇਆ ਨਹੀਂ ਜਾਵੇਗਾ ਅਤੇ ਨਾ ਹੀ ਮੇਰੇ ਸਾਹਮਣੇ ਤੋਂ ਨਸ਼ਟ ਕੀਤਾ ਜਾਵੇਗਾ।”

20ਬਾਬੇਲ ਨੂੰ ਛੱਡੋ, ਕਸਦੀਆਂ ਤੋਂ ਭੱਜੋ! ਖੁਸ਼ੀ ਦੇ ਜੈਕਾਰਿਆਂ ਦੀ ਆਵਾਜ਼ ਨਾਲ ਦੱਸੋ ਅਤੇ ਇਸ ਦਾ ਐਲਾਨ ਕਰੋ। ਇਸਨੂੰ ਧਰਤੀ ਦੀਆਂ ਹੱਦਾਂ ਤੱਕ ਭੇਜੋ; ਕਹੋ, “ਯਾਹਵੇਹ ਨੇ ਆਪਣੇ ਸੇਵਕ ਯਾਕੋਬ ਨੂੰ ਛੁਡਾਇਆ ਹੈ।”

21ਜਦੋਂ ਉਹ ਉਜਾੜਾਂ ਵਿੱਚੋਂ ਦੀ ਲੰਘਦਾ ਸੀ ਤਾਂ ਉਹ ਪਿਆਸੇ ਨਹੀਂ ਸਨ; ਉਸ ਨੇ ਉਨ੍ਹਾਂ ਲਈ ਚੱਟਾਨ ਵਿੱਚੋਂ ਪਾਣੀ ਵਹਾ ਦਿੱਤਾ। ਉਸ ਨੇ ਚੱਟਾਨ ਨੂੰ ਪਾੜ ਦਿੱਤਾ ਅਤੇ ਪਾਣੀ ਬਾਹਰ ਨਿਕਲ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.