ਯਸ਼ਾਯਾਹ 49

ਉਹ ਨਾ ਭੁੱਖੇ ਹੋਣਗੇ, ਨਾ ਤਿਹਾਏ, ਨਾ ਉਜਾੜ ਦੀ ਤਪਸ਼ ਅਤੇ ਨਾ ਸੂਰਜ ਦੀ ਗਰਮੀ ਉਨ੍ਹਾਂ ਉੱਤੇ ਡਿੱਗੇਗਾ। ਜਿਹੜਾ ਉਨ੍ਹਾਂ ਉੱਤੇ ਦਇਆ ਕਰਦਾ ਹੈ ਉਹ ਉਨ੍ਹਾਂ ਦੀ ਅਗਵਾਈ ਕਰੇਗਾ ਅਤੇ ਉਨ੍ਹਾਂ ਨੂੰ ਪਾਣੀ ਦੇ ਚਸ਼ਮੇ ਕੋਲ ਲੈ ਜਾਵੇਗਾ।

Isaiah 49:10 (UKJV) They shall not hunger nor thirst; neither shall the heat nor sun strike them: for he that has mercy on them shall lead them, even by the springs of water shall he guide them.

8ਇਹੀ ਹੈ ਜੋ ਯਾਹਵੇਹ ਆਖਦਾ ਹੈ: “ਮਨਭਾਉਂਦੇ ਸਮੇਂ ਵਿੱਚ ਮੈਂ ਤੈਨੂੰ ਉੱਤਰ ਦਿਆਂਗਾ, ਅਤੇ ਮੁਕਤੀ ਦੇ ਦਿਨ ਵਿੱਚ ਮੈਂ ਤੇਰੀ ਸਹਾਇਤਾ ਕਰਾਂਗਾ; ਮੈਂ ਤੇਰੀ ਰੱਖਿਆ ਕਰਾਂਗਾ ਅਤੇ ਤੈਨੂੰ ਲੋਕਾਂ ਲਈ ਇੱਕ ਨੇਮ ਬਣਾਵਾਂਗਾ, ਦੇਸ ਨੂੰ ਮੁੜ ਬਹਾਲ ਕਰਾਂਗਾ ਅਤੇ ਉਸ ਦੀ ਵਿਰਾਨ ਵਿਰਾਸਤ ਨੂੰ ਦੁਬਾਰਾ ਸੌਪਾਂਗਾ,

9ਕੈਦੀਆਂ ਨੂੰ ਆਖ, ‘ਬਾਹਰ ਆ ਜਾਓ!’ ਅਤੇ ਜਿਹੜੇ ਹਨੇਰੇ ਵਿੱਚ ਹਨ, ‘ਅਜ਼ਾਦ ਹੋ ਜਾਓ!’ “ਉਹ ਸੜਕਾਂ ਦੇ ਕਿਨਾਰੇ ਚਰਨਗੇ ਅਤੇ ਹਰ ਬੰਜਰ ਪਹਾੜੀ ਉੱਤੇ ਚਰਾਗਾਹ ਲੱਭਣਗੇ।

10ਉਹ ਨਾ ਭੁੱਖੇ ਹੋਣਗੇ, ਨਾ ਤਿਹਾਏ, ਨਾ ਉਜਾੜ ਦੀ ਤਪਸ਼ ਅਤੇ ਨਾ ਸੂਰਜ ਦੀ ਗਰਮੀ ਉਨ੍ਹਾਂ ਉੱਤੇ ਡਿੱਗੇਗਾ। ਜਿਹੜਾ ਉਨ੍ਹਾਂ ਉੱਤੇ ਦਇਆ ਕਰਦਾ ਹੈ ਉਹ ਉਨ੍ਹਾਂ ਦੀ ਅਗਵਾਈ ਕਰੇਗਾ ਅਤੇ ਉਨ੍ਹਾਂ ਨੂੰ ਪਾਣੀ ਦੇ ਚਸ਼ਮੇ ਕੋਲ ਲੈ ਜਾਵੇਗਾ।

11ਮੈਂ ਆਪਣੇ ਸਾਰੇ ਪਹਾੜਾਂ ਨੂੰ ਸੜਕਾਂ ਬਣਾ ਦਿਆਂਗਾ, ਅਤੇ ਮੇਰੇ ਮਾਰਗ ਉੱਚੇ ਕੀਤੇ ਜਾਣਗੇ।

12ਵੇਖੋ, ਉਹ ਦੂਰੋਂ ਆਉਣਗੇ— ਕੁਝ ਉੱਤਰ ਤੋਂ, ਕੁਝ ਪੱਛਮ ਤੋਂ, ਕੁਝ ਅਸਵਾਨ ਦੇ ਦੇਸ ਤੋਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.