18ਆਪਣੀਆਂ ਅੱਖਾਂ ਚੁੱਕੋ ਅਤੇ ਆਲੇ-ਦੁਆਲੇ ਵੇਖੋ; ਤੇਰੇ ਸਾਰੇ ਬੱਚੇ ਇਕੱਠੇ ਹੋ ਕੇ ਤੇਰੇ ਕੋਲ ਆਉਂਦੇ ਹਨ। ਸੱਚ-ਮੁੱਚ, ਮੈਂ ਜਿਉਂਦਾ ਹਾਂ,” ਯਾਹਵੇਹ ਦਾ ਵਾਕ ਹੈ, “ਤੁਸੀਂ ਇਨ੍ਹਾਂ ਸਾਰਿਆਂ ਨੂੰ ਗਹਿਣਿਆਂ ਵਜੋਂ ਪਹਿਨੋਗੇ; ਅਤੇ ਉਹਨਾਂ ਨੂੰ ਲਾੜੀ ਵਾਂਗੂੰ ਆਪਣੇ ਉੱਤੇ ਬੰਨ੍ਹੇਗੀ।
19“ਭਾਵੇਂ ਤੁਸੀਂ ਬਰਬਾਦ ਅਤੇ ਵਿਰਾਨ ਹੋ ਗਏ ਹੋ ਅਤੇ ਤੇਰੀ ਧਰਤੀ ਉਜਾੜ ਦਿੱਤੀ ਗਈ ਸੀ, ਹੁਣ ਤੂੰ ਆਪਣੇ ਲੋਕਾਂ ਲਈ ਬਹੁਤ ਛੋਟਾ ਹੋਵੋਗੇ, ਅਤੇ ਜਿਹੜੇ ਤੈਨੂੰ ਖਾ ਗਏ ਹਨ ਉਹ ਦੂਰ ਹੋਣਗੇ।
20ਜਿਹੜੇ ਬੱਚੇ ਤੈਥੋਂ ਲਏ ਗਏ ਸਨ, ਉਹ ਫੇਰ ਤੇਰੇ ਕੰਨਾਂ ਵਿੱਚ ਆਖਣਗੇ, ‘ਇਹ ਥਾਂ ਸਾਡੇ ਲਈ ਭੀੜਾ ਹੈ, ਸਾਨੂੰ ਜਗ੍ਹਾ ਦੇ ਤਾਂ ਜੋ ਅਸੀਂ ਵੱਸੀਏ।’
21ਤਦ ਤੂੰ ਆਪਣੇ ਮਨ ਵਿੱਚ ਆਖੇਗੀ, ‘ਕਿਸ ਨੇ ਇਹਨਾਂ ਨੂੰ ਮੇਰੇ ਲਈ ਜਣਿਆ? ਮੈਂ ਦੁਖੀ ਅਤੇ ਬਾਂਝ ਸੀ; ਮੈਂ ਕੱਢੀ ਹੋਈ ਅਤੇ ਛੱਡੀ ਹੋਈ ਸੀ। ਇਨ੍ਹਾਂ ਨੂੰ ਕਿਸ ਨੇ ਪਾਲਿਆ ਹੈ? ਮੈਂ ਬਿਲਕੁਲ ਇਕੱਲੀ ਰਹਿ ਗਈ ਸੀ, ਪਰ ਇਹ ਕਿੱਥੋਂ ਆਏ ਹਨ?’ ”
22ਪ੍ਰਭੂ ਯਾਹਵੇਹ ਇਹ ਆਖਦਾ ਹੈ: “ਵੇਖੋ, ਮੈਂ ਕੌਮਾਂ ਨੂੰ ਇਸ਼ਾਰਾ ਕਰਾਂਗਾ। ਮੈਂ ਆਪਣਾ ਝੰਡਾ ਲੋਕਾਂ ਲਈ ਉੱਚਾ ਕਰਾਂਗਾ; ਉਹ ਤੇਰੇ ਪੁੱਤਰਾਂ ਨੂੰ ਆਪਣੀਆਂ ਬਾਹਾਂ ਵਿੱਚ ਲੈ ਕੇ ਆਉਣਗੇ ਅਤੇ ਤੁਹਾਡੀਆਂ ਧੀਆਂ ਨੂੰ ਆਪਣੇ ਕਮਰ ਤੇ ਚੁੱਕ ਲੈਣਗੇ।