ਯਸ਼ਾਯਾਹ 49

ਆਪਣੀਆਂ ਅੱਖਾਂ ਚੁੱਕੋ ਅਤੇ ਆਲੇ-ਦੁਆਲੇ ਵੇਖੋ; ਤੇਰੇ ਸਾਰੇ ਬੱਚੇ ਇਕੱਠੇ ਹੋ ਕੇ ਤੇਰੇ ਕੋਲ ਆਉਂਦੇ ਹਨ। ਸੱਚ-ਮੁੱਚ, ਮੈਂ ਜਿਉਂਦਾ ਹਾਂ,” ਯਾਹਵੇਹ ਦਾ ਵਾਕ ਹੈ, “ਤੁਸੀਂ ਇਨ੍ਹਾਂ ਸਾਰਿਆਂ ਨੂੰ ਗਹਿਣਿਆਂ ਵਜੋਂ ਪਹਿਨੋਗੇ; ਅਤੇ ਉਹਨਾਂ ਨੂੰ ਲਾੜੀ ਵਾਂਗੂੰ ਆਪਣੇ ਉੱਤੇ ਬੰਨ੍ਹੇਗੀ।

Isaiah 49:18 (UKJV) Lift up yours eyes round about, and behold: all these gather themselves together, and come to you. As I live, says the LORD, you shall surely clothe you with them all, as with an ornament, and bind them on you, as a bride does.

16ਵੇਖ, ਮੈਂ ਤੈਨੂੰ ਆਪਣੇ ਹੱਥਾਂ ਦੀਆਂ ਹਥੇਲੀਆਂ ਉੱਤੇ ਉੱਕਰਿਆ ਹੈ; ਤੁਹਾਡੀਆਂ ਕੰਧਾਂ ਸਦਾ ਮੇਰੇ ਸਾਹਮਣੇ ਹਨ।

17ਤੇਰੇ ਬੱਚੇ ਫੁਰਤੀ ਨਾਲ ਆ ਰਹੇ ਹਨ, ਤੈਨੂੰ ਢਾਉਣ ਵਾਲੇ ਅਤੇ ਤੈਨੂੰ ਉਜਾੜਨ ਵਾਲੇ ਤੇਰੇ ਵਿੱਚੋਂ ਨਿੱਕਲ ਜਾਣਗੇ।

18ਆਪਣੀਆਂ ਅੱਖਾਂ ਚੁੱਕੋ ਅਤੇ ਆਲੇ-ਦੁਆਲੇ ਵੇਖੋ; ਤੇਰੇ ਸਾਰੇ ਬੱਚੇ ਇਕੱਠੇ ਹੋ ਕੇ ਤੇਰੇ ਕੋਲ ਆਉਂਦੇ ਹਨ। ਸੱਚ-ਮੁੱਚ, ਮੈਂ ਜਿਉਂਦਾ ਹਾਂ,” ਯਾਹਵੇਹ ਦਾ ਵਾਕ ਹੈ, “ਤੁਸੀਂ ਇਨ੍ਹਾਂ ਸਾਰਿਆਂ ਨੂੰ ਗਹਿਣਿਆਂ ਵਜੋਂ ਪਹਿਨੋਗੇ; ਅਤੇ ਉਹਨਾਂ ਨੂੰ ਲਾੜੀ ਵਾਂਗੂੰ ਆਪਣੇ ਉੱਤੇ ਬੰਨ੍ਹੇਗੀ।

19“ਭਾਵੇਂ ਤੁਸੀਂ ਬਰਬਾਦ ਅਤੇ ਵਿਰਾਨ ਹੋ ਗਏ ਹੋ ਅਤੇ ਤੇਰੀ ਧਰਤੀ ਉਜਾੜ ਦਿੱਤੀ ਗਈ ਸੀ, ਹੁਣ ਤੂੰ ਆਪਣੇ ਲੋਕਾਂ ਲਈ ਬਹੁਤ ਛੋਟਾ ਹੋਵੋਗੇ, ਅਤੇ ਜਿਹੜੇ ਤੈਨੂੰ ਖਾ ਗਏ ਹਨ ਉਹ ਦੂਰ ਹੋਣਗੇ।

20ਜਿਹੜੇ ਬੱਚੇ ਤੈਥੋਂ ਲਏ ਗਏ ਸਨ, ਉਹ ਫੇਰ ਤੇਰੇ ਕੰਨਾਂ ਵਿੱਚ ਆਖਣਗੇ, ‘ਇਹ ਥਾਂ ਸਾਡੇ ਲਈ ਭੀੜਾ ਹੈ, ਸਾਨੂੰ ਜਗ੍ਹਾ ਦੇ ਤਾਂ ਜੋ ਅਸੀਂ ਵੱਸੀਏ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.