24ਕੀ ਲੁੱਟ ਸੂਰਮੇ ਕੋਲੋਂ ਲਈ ਜਾਵੇਗੀ? ਜਾਂ ਦੁਸ਼ਟ ਦੇ ਹੱਥੋਂ ਕੈਦੀ ਛੁਡਾਏ ਜਾਣਗੇ?
25ਪਰ ਯਾਹਵੇਹ ਇਹ ਗੱਲਾਂ ਆਖਦਾ ਹੈ: “ਹਾਂ, ਯੋਧਿਆਂ ਤੋਂ ਗ਼ੁਲਾਮ ਲਏ ਜਾਣਗੇ, ਅਤੇ ਜ਼ਾਲਮਾ ਦੀ ਲੁੱਟ ਉਹਨਾਂ ਦੇ ਹੱਥੋਂ ਵਾਪਸ ਲਿਆਵਾਂਗਾ। ਮੈਂ ਉਨ੍ਹਾਂ ਨਾਲ ਲੜਾਂਗਾ ਜੋ ਤੇਰੇ ਨਾਲ ਝਗੜਾ ਕਰਦੇ ਹਨ। ਅਤੇ ਤੇਰੇ ਬੱਚਿਆਂ ਨੂੰ ਮੈਂ ਬਚਾਵਾਂਗਾ।
26ਮੈਂ ਤੇਰੇ ਸਤਾਉਣ ਵਾਲਿਆਂ ਨੂੰ ਉਹਨਾਂ ਦਾ ਆਪਣਾ ਮਾਸ ਖੁਆਵਾਂਗਾ, ਉਹ ਦਾਖ਼ਰਸ ਵਾਗੂੰ ਆਪਣਾ ਲਹੂ ਪੀਣਗੇ ਅਤੇ ਮਸਤ ਹੋਣਗੇ, ਅਤੇ ਸਾਰੇ ਲੋਕ ਜਾਣ ਲੈਣਗੇ ਕਿ ਮੈਂ ਯਾਹਵੇਹ ਤੇਰਾ ਬਚਾਉਣ ਵਾਲਾ ਹਾਂ, ਅਤੇ ਤੇਰਾ ਛੁਟਕਾਰਾ ਦੇਣ ਵਾਲਾ, ਯਾਕੋਬ ਦਾ ਸਰਵਸ਼ਕਤੀਮਾਨ ਮੈਂ ਹੀ ਹਾਂ।”