ਯਸ਼ਾਯਾਹ 5

ਉਹਨਾਂ ਦੀਆਂ ਦਾਵਤਾਂ ਵਿੱਚ ਬਰਬਤ ਤੇ ਸਿਤਾਰ, ਡੱਫ਼, ਬੰਸਰੀ ਅਤੇ ਦਾਖ਼ਰਸ ਤਾਂ ਹਨ, ਪਰ ਉਨ੍ਹਾਂ ਨੂੰ ਯਾਹਵੇਹ ਦੇ ਕੰਮਾਂ ਦੀ ਕੋਈ ਪਰਵਾਹ ਨਹੀਂ, ਨਾ ਉਹ ਹੱਥਾਂ ਦੇ ਕੰਮਾਂ ਬਾਰੇ ਸੋਚਦੇ ਹਨ

Isaiah 5:12 (UKJV) And the harp, and the viol, the timbrel, and pipe, and wine, are in their feasts: but they regard not the work of the LORD, neither consider the operation of his hands.

10ਇੱਕ ਦਸ ਏਕੜ ਦਾ ਬਾਗ ਸਿਰਫ ਇੱਕ ਮਣ ਦਾਖ਼ਰਸ ਪੈਦਾ ਕਰੇਗਾ। ਅਤੇ ਬੀਜ ਦੇ ਦਸਾਂ ਟੋਪਿਆਂ ਤੋਂ ਇੱਕ ਟੋਪਾ ਅੰਨ ਮਿਲੇਗਾ।”

11ਹਾਏ! ਉਹਨਾਂ ਉੱਤੇ ਜਿਹੜੇ ਸਵੇਰੇ ਉੱਠ ਕੇ ਸ਼ਰਾਬ ਦੇ ਪਿੱਛੇ ਦੌੜਨ, ਜੋ ਰਾਤ ਨੂੰ ਦੇਰ ਤੱਕ ਜਾਗਦੇ ਹਨ ਤਾਂ ਜੋ ਸ਼ਰਾਬ ਉਹਨਾਂ ਨੂੰ ਮਸਤ ਕਰ ਦੇਵੇ।

12ਉਹਨਾਂ ਦੀਆਂ ਦਾਵਤਾਂ ਵਿੱਚ ਬਰਬਤ ਤੇ ਸਿਤਾਰ, ਡੱਫ਼, ਬੰਸਰੀ ਅਤੇ ਦਾਖ਼ਰਸ ਤਾਂ ਹਨ, ਪਰ ਉਨ੍ਹਾਂ ਨੂੰ ਯਾਹਵੇਹ ਦੇ ਕੰਮਾਂ ਦੀ ਕੋਈ ਪਰਵਾਹ ਨਹੀਂ, ਨਾ ਉਹ ਹੱਥਾਂ ਦੇ ਕੰਮਾਂ ਬਾਰੇ ਸੋਚਦੇ ਹਨ

13ਇਸ ਲਈ ਮੇਰੀ ਪਰਜਾ ਗਿਆਨ ਨਾ ਹੋਣ ਦੇ ਕਾਰਨ ਗੁਲਾਮੀ ਵਿੱਚ ਜਾਂਦੀ ਹੈ, ਉਹ ਦੇ ਪਤਵੰਤ ਭੁੱਖ ਨਾਲ ਮਰਦੇ ਹਨ ਅਤੇ ਉਹ ਦੇ ਸਧਾਰਣ ਲੋਕ ਪਿਆਸ ਨਾਲ ਤੜਫ਼ਦੇ ਹਨ।

14ਇਸ ਲਈ ਮੌਤ ਆਪਣੇ ਜਬਾੜੇ ਫੈਲਾਉਂਦੀ ਹੈ, ਆਪਣਾ ਮੂੰਹ ਖੋਲ੍ਹਦੀ ਹੈ। ਇਸ ਵਿੱਚ ਉਹਨਾਂ ਦੇ ਅਹਿਲਕਾਰ ਅਤੇ ਜਨਤਾ ਉਹਨਾਂ ਦੇ ਸਾਰੇ ਝਗੜਾਲੂਆਂ ਅਤੇ ਅਨੰਦ ਕਰਨ ਵਾਲਿਆਂ ਨਾਲ ਉਤਰੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.