ਯਸ਼ਾਯਾਹ 5

ਇਸ ਲਈ ਮੇਰੀ ਪਰਜਾ ਗਿਆਨ ਨਾ ਹੋਣ ਦੇ ਕਾਰਨ ਗੁਲਾਮੀ ਵਿੱਚ ਜਾਂਦੀ ਹੈ, ਉਹ ਦੇ ਪਤਵੰਤ ਭੁੱਖ ਨਾਲ ਮਰਦੇ ਹਨ ਅਤੇ ਉਹ ਦੇ ਸਧਾਰਣ ਲੋਕ ਪਿਆਸ ਨਾਲ ਤੜਫ਼ਦੇ ਹਨ।

Isaiah 5:13 (UKJV) Therefore my people are gone into captivity, because they have no knowledge: and their honourable men are famished, and their multitude dried up with thirst.

11ਹਾਏ! ਉਹਨਾਂ ਉੱਤੇ ਜਿਹੜੇ ਸਵੇਰੇ ਉੱਠ ਕੇ ਸ਼ਰਾਬ ਦੇ ਪਿੱਛੇ ਦੌੜਨ, ਜੋ ਰਾਤ ਨੂੰ ਦੇਰ ਤੱਕ ਜਾਗਦੇ ਹਨ ਤਾਂ ਜੋ ਸ਼ਰਾਬ ਉਹਨਾਂ ਨੂੰ ਮਸਤ ਕਰ ਦੇਵੇ।

12ਉਹਨਾਂ ਦੀਆਂ ਦਾਵਤਾਂ ਵਿੱਚ ਬਰਬਤ ਤੇ ਸਿਤਾਰ, ਡੱਫ਼, ਬੰਸਰੀ ਅਤੇ ਦਾਖ਼ਰਸ ਤਾਂ ਹਨ, ਪਰ ਉਨ੍ਹਾਂ ਨੂੰ ਯਾਹਵੇਹ ਦੇ ਕੰਮਾਂ ਦੀ ਕੋਈ ਪਰਵਾਹ ਨਹੀਂ, ਨਾ ਉਹ ਹੱਥਾਂ ਦੇ ਕੰਮਾਂ ਬਾਰੇ ਸੋਚਦੇ ਹਨ

13ਇਸ ਲਈ ਮੇਰੀ ਪਰਜਾ ਗਿਆਨ ਨਾ ਹੋਣ ਦੇ ਕਾਰਨ ਗੁਲਾਮੀ ਵਿੱਚ ਜਾਂਦੀ ਹੈ, ਉਹ ਦੇ ਪਤਵੰਤ ਭੁੱਖ ਨਾਲ ਮਰਦੇ ਹਨ ਅਤੇ ਉਹ ਦੇ ਸਧਾਰਣ ਲੋਕ ਪਿਆਸ ਨਾਲ ਤੜਫ਼ਦੇ ਹਨ।

14ਇਸ ਲਈ ਮੌਤ ਆਪਣੇ ਜਬਾੜੇ ਫੈਲਾਉਂਦੀ ਹੈ, ਆਪਣਾ ਮੂੰਹ ਖੋਲ੍ਹਦੀ ਹੈ। ਇਸ ਵਿੱਚ ਉਹਨਾਂ ਦੇ ਅਹਿਲਕਾਰ ਅਤੇ ਜਨਤਾ ਉਹਨਾਂ ਦੇ ਸਾਰੇ ਝਗੜਾਲੂਆਂ ਅਤੇ ਅਨੰਦ ਕਰਨ ਵਾਲਿਆਂ ਨਾਲ ਉਤਰੇਗੀ।

15ਇਸ ਲਈ ਲੋਕ ਨਿਵਾਏ ਜਾਂਦੇ ਹਨ, ਅਤੇ ਹੰਕਾਰੀਆਂ ਦੀਆਂ ਅੱਖਾਂ ਨੀਵੀਆਂ ਕੀਤੀਆਂ ਜਾਂਦੀਆਂ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.