ਯਸ਼ਾਯਾਹ 5

ਇਸ ਲਈ ਲੋਕ ਨਿਵਾਏ ਜਾਂਦੇ ਹਨ, ਅਤੇ ਹੰਕਾਰੀਆਂ ਦੀਆਂ ਅੱਖਾਂ ਨੀਵੀਆਂ ਕੀਤੀਆਂ ਜਾਂਦੀਆਂ ਹਨ।

Isaiah 5:15 (UKJV) And the mean man shall be brought down, and the mighty man shall be humbled, and the eyes of the lofty shall be humbled:

13ਇਸ ਲਈ ਮੇਰੀ ਪਰਜਾ ਗਿਆਨ ਨਾ ਹੋਣ ਦੇ ਕਾਰਨ ਗੁਲਾਮੀ ਵਿੱਚ ਜਾਂਦੀ ਹੈ, ਉਹ ਦੇ ਪਤਵੰਤ ਭੁੱਖ ਨਾਲ ਮਰਦੇ ਹਨ ਅਤੇ ਉਹ ਦੇ ਸਧਾਰਣ ਲੋਕ ਪਿਆਸ ਨਾਲ ਤੜਫ਼ਦੇ ਹਨ।

14ਇਸ ਲਈ ਮੌਤ ਆਪਣੇ ਜਬਾੜੇ ਫੈਲਾਉਂਦੀ ਹੈ, ਆਪਣਾ ਮੂੰਹ ਖੋਲ੍ਹਦੀ ਹੈ। ਇਸ ਵਿੱਚ ਉਹਨਾਂ ਦੇ ਅਹਿਲਕਾਰ ਅਤੇ ਜਨਤਾ ਉਹਨਾਂ ਦੇ ਸਾਰੇ ਝਗੜਾਲੂਆਂ ਅਤੇ ਅਨੰਦ ਕਰਨ ਵਾਲਿਆਂ ਨਾਲ ਉਤਰੇਗੀ।

15ਇਸ ਲਈ ਲੋਕ ਨਿਵਾਏ ਜਾਂਦੇ ਹਨ, ਅਤੇ ਹੰਕਾਰੀਆਂ ਦੀਆਂ ਅੱਖਾਂ ਨੀਵੀਆਂ ਕੀਤੀਆਂ ਜਾਂਦੀਆਂ ਹਨ।

16ਪਰ ਸਰਬਸ਼ਕਤੀਮਾਨ ਯਾਹਵੇਹ ਆਪਣੇ ਨਿਆਂ ਨਾਲ ਉੱਚਾ ਕੀਤਾ ਜਾਵੇਗਾ, ਅਤੇ ਪਵਿੱਤਰ ਪਰਮੇਸ਼ਵਰ ਆਪਣੇ ਧਰਮੀ ਕੰਮਾਂ ਦੁਆਰਾ ਪਵਿੱਤਰ ਸਾਬਤ ਹੋਵੇਗਾ।

17ਤਦ ਭੇਡਾਂ ਆਪਣੀ ਜੂਹ ਵਿੱਚ ਚਰਨਗੇ। ਅਮੀਰਾਂ ਦੇ ਖੰਡਰਾਂ ਵਿੱਚ ਲੇਲੇ ਚਰਾਏ ਜਾਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.