ਯਸ਼ਾਯਾਹ 5

ਪਰ ਸਰਬਸ਼ਕਤੀਮਾਨ ਯਾਹਵੇਹ ਆਪਣੇ ਨਿਆਂ ਨਾਲ ਉੱਚਾ ਕੀਤਾ ਜਾਵੇਗਾ, ਅਤੇ ਪਵਿੱਤਰ ਪਰਮੇਸ਼ਵਰ ਆਪਣੇ ਧਰਮੀ ਕੰਮਾਂ ਦੁਆਰਾ ਪਵਿੱਤਰ ਸਾਬਤ ਹੋਵੇਗਾ।

Isaiah 5:16 (UKJV) But the LORD of hosts shall be exalted in judgment, and God that is holy shall be sanctified in righteousness.

14ਇਸ ਲਈ ਮੌਤ ਆਪਣੇ ਜਬਾੜੇ ਫੈਲਾਉਂਦੀ ਹੈ, ਆਪਣਾ ਮੂੰਹ ਖੋਲ੍ਹਦੀ ਹੈ। ਇਸ ਵਿੱਚ ਉਹਨਾਂ ਦੇ ਅਹਿਲਕਾਰ ਅਤੇ ਜਨਤਾ ਉਹਨਾਂ ਦੇ ਸਾਰੇ ਝਗੜਾਲੂਆਂ ਅਤੇ ਅਨੰਦ ਕਰਨ ਵਾਲਿਆਂ ਨਾਲ ਉਤਰੇਗੀ।

15ਇਸ ਲਈ ਲੋਕ ਨਿਵਾਏ ਜਾਂਦੇ ਹਨ, ਅਤੇ ਹੰਕਾਰੀਆਂ ਦੀਆਂ ਅੱਖਾਂ ਨੀਵੀਆਂ ਕੀਤੀਆਂ ਜਾਂਦੀਆਂ ਹਨ।

16ਪਰ ਸਰਬਸ਼ਕਤੀਮਾਨ ਯਾਹਵੇਹ ਆਪਣੇ ਨਿਆਂ ਨਾਲ ਉੱਚਾ ਕੀਤਾ ਜਾਵੇਗਾ, ਅਤੇ ਪਵਿੱਤਰ ਪਰਮੇਸ਼ਵਰ ਆਪਣੇ ਧਰਮੀ ਕੰਮਾਂ ਦੁਆਰਾ ਪਵਿੱਤਰ ਸਾਬਤ ਹੋਵੇਗਾ।

17ਤਦ ਭੇਡਾਂ ਆਪਣੀ ਜੂਹ ਵਿੱਚ ਚਰਨਗੇ। ਅਮੀਰਾਂ ਦੇ ਖੰਡਰਾਂ ਵਿੱਚ ਲੇਲੇ ਚਰਾਏ ਜਾਣਗੇ।

18ਉਨ੍ਹਾਂ ਲਈ ਹਾਏ ਜਿਹੜੇ ਪਾਪ ਨੂੰ ਛਲ ਦੀਆਂ ਰੱਸੀਆਂ ਨਾਲ ਖਿੱਚਦੇ ਹਨ, ਅਤੇ ਬੁਰਿਆਈ ਨੂੰ ਗੱਡੇ ਦੀਆਂ ਰੱਸੀਆਂ ਨਾਲ ਖਿੱਚਦੇ ਹਨ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.