ਯਸ਼ਾਯਾਹ 5

“ਹੁਣ ਤੁਸੀਂ ਯੇਰੂਸ਼ਲੇਮ ਦੇ ਵਾਸੀਓ ਅਤੇ ਯਹੂਦਾਹ ਦੇ ਲੋਕੋ, ਮੇਰੇ ਅਤੇ ਮੇਰੇ ਅੰਗੂਰੀ ਬਾਗ ਵਿੱਚ ਨਿਆਂ ਕਰੋ।

Isaiah 5:3 (UKJV) And now, O inhabitants of Jerusalem, and men of Judah, judge, I pray you, between me and my vineyard.

1ਮੈਂ ਆਪਣੇ ਪ੍ਰੀਤਮ ਲਈ, ਉਸ ਦੇ ਅੰਗੂਰੀ ਬਾਗ਼ ਬਾਰੇ ਇੱਕ ਗੀਤ ਗਾਵਾਂਗਾ: ਮੇਰੇ ਪ੍ਰੀਤਮ ਦਾ ਇੱਕ ਉਪਜਾਊ ਪਹਾੜੀ ਉੱਤੇ ਇੱਕ ਅੰਗੂਰੀ ਬਾਗ਼ ਸੀ।

2ਉਹ ਨੇ ਉਸ ਨੂੰ ਗੋਡਿਆ ਅਤੇ ਉਸ ਦੇ ਪੱਥਰ ਕੱਢ ਸੁੱਟੇ, ਅਤੇ ਸਭ ਤੋਂ ਵਧੀਆ ਵੇਲਾਂ ਲਾਈਆ, ਅਤੇ ਉਸ ਦੇ ਵਿਚਕਾਰ ਇੱਕ ਬੁਰਜ ਬਣਾਇਆ ਨਾਲੇ ਦਾਖ਼ਰਸ ਲਈ ਉਸ ਵਿੱਚ ਇੱਕ ਹੌਦ ਪੁੱਟਿਆ। ਤਦ ਉਸ ਨੇ ਚੰਗੇ ਅੰਗੂਰਾਂ ਦੀ ਫ਼ਸਲ ਦੀ ਉਡੀਕ ਕੀਤੀ, ਪਰ ਉਸਨੂੰ ਜੰਗਲੀ ਅੰਗੂਰ ਲੱਗੇ।

3“ਹੁਣ ਤੁਸੀਂ ਯੇਰੂਸ਼ਲੇਮ ਦੇ ਵਾਸੀਓ ਅਤੇ ਯਹੂਦਾਹ ਦੇ ਲੋਕੋ, ਮੇਰੇ ਅਤੇ ਮੇਰੇ ਅੰਗੂਰੀ ਬਾਗ ਵਿੱਚ ਨਿਆਂ ਕਰੋ।

4ਮੇਰੇ ਅੰਗੂਰੀ ਬਾਗ਼ ਲਈ ਇਸ ਤੋਂ ਵੱਧ ਹੋਰ ਕੀ ਹੋ ਸਕਦਾ ਸੀ ਜੋ ਮੈਂ ਉਸ ਲਈ ਕੀਤਾ ਹੈ? ਜਦੋਂ ਮੈਂ ਚੰਗੇ ਅੰਗੂਰ ਲੱਗਣ ਦੀ ਉਡੀਕ ਕੀਤੀ, ਤਾਂ ਇਹ ਮਾੜੇ ਹੀ ਕਿਉਂ ਨਿਕਲੇ?

5ਹੁਣ ਮੈਂ ਤੁਹਾਨੂੰ ਦੱਸਾਂਗਾ ਕਿ ਮੈਂ ਆਪਣੇ ਅੰਗੂਰੀ ਬਾਗ਼ ਨਾਲ ਕੀ ਕਰਨ ਜਾ ਰਿਹਾ ਹਾਂ: ਮੈਂ ਉਸ ਦੀ ਵਾੜ ਹਟਾ ਦਿਆਂਗਾ, ਅਤੇ ਉਹ ਤਬਾਹ ਹੋ ਜਾਵੇਗਾ। ਮੈਂ ਉਸ ਦੀ ਕੰਧ ਨੂੰ ਢਾਹ ਸੁੱਟਾਗਾ, ਅਤੇ ਉਹ ਮਿੱਧੀ ਜਾਵੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.