2ਉਹ ਨੇ ਉਸ ਨੂੰ ਗੋਡਿਆ ਅਤੇ ਉਸ ਦੇ ਪੱਥਰ ਕੱਢ ਸੁੱਟੇ, ਅਤੇ ਸਭ ਤੋਂ ਵਧੀਆ ਵੇਲਾਂ ਲਾਈਆ, ਅਤੇ ਉਸ ਦੇ ਵਿਚਕਾਰ ਇੱਕ ਬੁਰਜ ਬਣਾਇਆ ਨਾਲੇ ਦਾਖ਼ਰਸ ਲਈ ਉਸ ਵਿੱਚ ਇੱਕ ਹੌਦ ਪੁੱਟਿਆ। ਤਦ ਉਸ ਨੇ ਚੰਗੇ ਅੰਗੂਰਾਂ ਦੀ ਫ਼ਸਲ ਦੀ ਉਡੀਕ ਕੀਤੀ, ਪਰ ਉਸਨੂੰ ਜੰਗਲੀ ਅੰਗੂਰ ਲੱਗੇ।
3“ਹੁਣ ਤੁਸੀਂ ਯੇਰੂਸ਼ਲੇਮ ਦੇ ਵਾਸੀਓ ਅਤੇ ਯਹੂਦਾਹ ਦੇ ਲੋਕੋ, ਮੇਰੇ ਅਤੇ ਮੇਰੇ ਅੰਗੂਰੀ ਬਾਗ ਵਿੱਚ ਨਿਆਂ ਕਰੋ।
4ਮੇਰੇ ਅੰਗੂਰੀ ਬਾਗ਼ ਲਈ ਇਸ ਤੋਂ ਵੱਧ ਹੋਰ ਕੀ ਹੋ ਸਕਦਾ ਸੀ ਜੋ ਮੈਂ ਉਸ ਲਈ ਕੀਤਾ ਹੈ? ਜਦੋਂ ਮੈਂ ਚੰਗੇ ਅੰਗੂਰ ਲੱਗਣ ਦੀ ਉਡੀਕ ਕੀਤੀ, ਤਾਂ ਇਹ ਮਾੜੇ ਹੀ ਕਿਉਂ ਨਿਕਲੇ?
5ਹੁਣ ਮੈਂ ਤੁਹਾਨੂੰ ਦੱਸਾਂਗਾ ਕਿ ਮੈਂ ਆਪਣੇ ਅੰਗੂਰੀ ਬਾਗ਼ ਨਾਲ ਕੀ ਕਰਨ ਜਾ ਰਿਹਾ ਹਾਂ: ਮੈਂ ਉਸ ਦੀ ਵਾੜ ਹਟਾ ਦਿਆਂਗਾ, ਅਤੇ ਉਹ ਤਬਾਹ ਹੋ ਜਾਵੇਗਾ। ਮੈਂ ਉਸ ਦੀ ਕੰਧ ਨੂੰ ਢਾਹ ਸੁੱਟਾਗਾ, ਅਤੇ ਉਹ ਮਿੱਧੀ ਜਾਵੇਗੀ।
6ਮੈਂ ਉਸ ਨੂੰ ਉਜਾੜ ਬਣਾ ਦਿਆਂਗਾ, ਨਾ ਛਾਂਗਿਆ ਜਾਵੇਗਾ ਅਤੇ ਨਾ ਗੋਡਿਆ ਜਾਵੇਗਾ, ਅਤੇ ਉੱਥੇ ਝਾੜੀਆਂ ਅਤੇ ਕੰਡੇ ਉੱਗਣਗੇ। ਮੈਂ ਬੱਦਲਾਂ ਨੂੰ ਹੁਕਮ ਦਿਆਂਗਾ ਉਸ ਉੱਤੇ ਮੀਂਹ ਨਾ ਪਾਉਣ।”