ਯਸ਼ਾਯਾਹ 5

ਮੈਂ ਉਸ ਨੂੰ ਉਜਾੜ ਬਣਾ ਦਿਆਂਗਾ, ਨਾ ਛਾਂਗਿਆ ਜਾਵੇਗਾ ਅਤੇ ਨਾ ਗੋਡਿਆ ਜਾਵੇਗਾ, ਅਤੇ ਉੱਥੇ ਝਾੜੀਆਂ ਅਤੇ ਕੰਡੇ ਉੱਗਣਗੇ। ਮੈਂ ਬੱਦਲਾਂ ਨੂੰ ਹੁਕਮ ਦਿਆਂਗਾ ਉਸ ਉੱਤੇ ਮੀਂਹ ਨਾ ਪਾਉਣ।”

Isaiah 5:6 (UKJV) And I will lay it waste: it shall not be pruned, nor dug; but there shall come up briers and thorns: I will also command the clouds that they rain no rain upon it.

4ਮੇਰੇ ਅੰਗੂਰੀ ਬਾਗ਼ ਲਈ ਇਸ ਤੋਂ ਵੱਧ ਹੋਰ ਕੀ ਹੋ ਸਕਦਾ ਸੀ ਜੋ ਮੈਂ ਉਸ ਲਈ ਕੀਤਾ ਹੈ? ਜਦੋਂ ਮੈਂ ਚੰਗੇ ਅੰਗੂਰ ਲੱਗਣ ਦੀ ਉਡੀਕ ਕੀਤੀ, ਤਾਂ ਇਹ ਮਾੜੇ ਹੀ ਕਿਉਂ ਨਿਕਲੇ?

5ਹੁਣ ਮੈਂ ਤੁਹਾਨੂੰ ਦੱਸਾਂਗਾ ਕਿ ਮੈਂ ਆਪਣੇ ਅੰਗੂਰੀ ਬਾਗ਼ ਨਾਲ ਕੀ ਕਰਨ ਜਾ ਰਿਹਾ ਹਾਂ: ਮੈਂ ਉਸ ਦੀ ਵਾੜ ਹਟਾ ਦਿਆਂਗਾ, ਅਤੇ ਉਹ ਤਬਾਹ ਹੋ ਜਾਵੇਗਾ। ਮੈਂ ਉਸ ਦੀ ਕੰਧ ਨੂੰ ਢਾਹ ਸੁੱਟਾਗਾ, ਅਤੇ ਉਹ ਮਿੱਧੀ ਜਾਵੇਗੀ।

6ਮੈਂ ਉਸ ਨੂੰ ਉਜਾੜ ਬਣਾ ਦਿਆਂਗਾ, ਨਾ ਛਾਂਗਿਆ ਜਾਵੇਗਾ ਅਤੇ ਨਾ ਗੋਡਿਆ ਜਾਵੇਗਾ, ਅਤੇ ਉੱਥੇ ਝਾੜੀਆਂ ਅਤੇ ਕੰਡੇ ਉੱਗਣਗੇ। ਮੈਂ ਬੱਦਲਾਂ ਨੂੰ ਹੁਕਮ ਦਿਆਂਗਾ ਉਸ ਉੱਤੇ ਮੀਂਹ ਨਾ ਪਾਉਣ।”

7ਸਰਬਸ਼ਕਤੀਮਾਨ ਯਾਹਵੇਹ ਦਾ ਅੰਗੂਰੀ ਬਾਗ਼ ਇਸਰਾਏਲ ਦੀ ਕੌਮ ਹੈ, ਅਤੇ ਯਹੂਦਾਹ ਦੇ ਲੋਕ ਅੰਗੂਰੀ ਵੇਲਾਂ ਹਨ ਜਿਨ੍ਹਾਂ ਵਿੱਚ ਉਹ ਪ੍ਰਸੰਨ ਸੀ। ਉਸ ਨੇ ਨਿਆਂ ਨੂੰ ਉਡੀਕਿਆ, ਅਤੇ ਵੇਖੋ, ਖੂਨ ਵੇਖਿਆ! ਧਰਮ ਦੀ ਆਸ ਲਈ, ਅਤੇ ਵੇਖੋ, ਦੁਹਾਈ ਦੀ ਆਵਾਜ਼ ਸੁਣੀ।

8ਹਾਏ ਉਹਨਾਂ ਉੱਤੇ ਜਿਹੜੇ ਘਰ ਨਾਲ ਘਰ ਜੋੜਦੇ, ਅਤੇ ਖੇਤ ਨਾਲ ਖੇਤ ਰਲਾਉਂਦੇ ਹਨ, ਜਦ ਤੱਕ ਕੋਈ ਥਾਂ ਨਾ ਰਹੇ, ਤਾਂ ਜੋ ਤੁਸੀਂ ਉਸ ਧਰਤੀ ਵਿੱਚ ਇਕੱਲੇ ਵੱਸੋ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.