ਯਸ਼ਾਯਾਹ 5

ਹਾਏ ਉਹਨਾਂ ਉੱਤੇ ਜਿਹੜੇ ਘਰ ਨਾਲ ਘਰ ਜੋੜਦੇ, ਅਤੇ ਖੇਤ ਨਾਲ ਖੇਤ ਰਲਾਉਂਦੇ ਹਨ, ਜਦ ਤੱਕ ਕੋਈ ਥਾਂ ਨਾ ਰਹੇ, ਤਾਂ ਜੋ ਤੁਸੀਂ ਉਸ ਧਰਤੀ ਵਿੱਚ ਇਕੱਲੇ ਵੱਸੋ!

Isaiah 5:8 (UKJV) Woe unto them that join house to house, that lay field to field, till there be no place, that they may be placed alone in the midst of the earth!

6ਮੈਂ ਉਸ ਨੂੰ ਉਜਾੜ ਬਣਾ ਦਿਆਂਗਾ, ਨਾ ਛਾਂਗਿਆ ਜਾਵੇਗਾ ਅਤੇ ਨਾ ਗੋਡਿਆ ਜਾਵੇਗਾ, ਅਤੇ ਉੱਥੇ ਝਾੜੀਆਂ ਅਤੇ ਕੰਡੇ ਉੱਗਣਗੇ। ਮੈਂ ਬੱਦਲਾਂ ਨੂੰ ਹੁਕਮ ਦਿਆਂਗਾ ਉਸ ਉੱਤੇ ਮੀਂਹ ਨਾ ਪਾਉਣ।”

7ਸਰਬਸ਼ਕਤੀਮਾਨ ਯਾਹਵੇਹ ਦਾ ਅੰਗੂਰੀ ਬਾਗ਼ ਇਸਰਾਏਲ ਦੀ ਕੌਮ ਹੈ, ਅਤੇ ਯਹੂਦਾਹ ਦੇ ਲੋਕ ਅੰਗੂਰੀ ਵੇਲਾਂ ਹਨ ਜਿਨ੍ਹਾਂ ਵਿੱਚ ਉਹ ਪ੍ਰਸੰਨ ਸੀ। ਉਸ ਨੇ ਨਿਆਂ ਨੂੰ ਉਡੀਕਿਆ, ਅਤੇ ਵੇਖੋ, ਖੂਨ ਵੇਖਿਆ! ਧਰਮ ਦੀ ਆਸ ਲਈ, ਅਤੇ ਵੇਖੋ, ਦੁਹਾਈ ਦੀ ਆਵਾਜ਼ ਸੁਣੀ।

8ਹਾਏ ਉਹਨਾਂ ਉੱਤੇ ਜਿਹੜੇ ਘਰ ਨਾਲ ਘਰ ਜੋੜਦੇ, ਅਤੇ ਖੇਤ ਨਾਲ ਖੇਤ ਰਲਾਉਂਦੇ ਹਨ, ਜਦ ਤੱਕ ਕੋਈ ਥਾਂ ਨਾ ਰਹੇ, ਤਾਂ ਜੋ ਤੁਸੀਂ ਉਸ ਧਰਤੀ ਵਿੱਚ ਇਕੱਲੇ ਵੱਸੋ!

9ਸਰਬਸ਼ਕਤੀਮਾਨ ਯਾਹਵੇਹ ਨੇ ਮੇਰੇ ਸੁਣਨ ਵਿੱਚ ਇਹ ਐਲਾਨ ਕੀਤਾ ਹੈ: “ਸੱਚ-ਮੁੱਚ ਬਹੁਤ ਸਾਰੇ ਘਰ ਉੱਜੜ ਜਾਣਗੇ, ਵੱਡੇ ਅਤੇ ਚੰਗੇ ਘਰ ਵਿਰਾਨ ਹੋ ਜਾਣਗੇ।

10ਇੱਕ ਦਸ ਏਕੜ ਦਾ ਬਾਗ ਸਿਰਫ ਇੱਕ ਮਣ ਦਾਖ਼ਰਸ ਪੈਦਾ ਕਰੇਗਾ। ਅਤੇ ਬੀਜ ਦੇ ਦਸਾਂ ਟੋਪਿਆਂ ਤੋਂ ਇੱਕ ਟੋਪਾ ਅੰਨ ਮਿਲੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.