ਯਸ਼ਾਯਾਹ 50

ਤੁਹਾਡੇ ਵਿੱਚੋਂ ਕੌਣ ਯਾਹਵੇਹ ਤੋਂ ਡਰਦਾ ਹੈ ਅਤੇ ਉਸਦੇ ਸੇਵਕ ਦੇ ਬਚਨ ਨੂੰ ਮੰਨਦਾ ਹੈ? ਉਹ ਜਿਹੜਾ ਹਨੇਰੇ ਵਿੱਚ ਚੱਲਦਾ ਹੈ, ਜਿਸ ਕੋਲ ਕੋਈ ਰੋਸ਼ਨੀ ਨਹੀਂ ਹੈ, ਯਾਹਵੇਹ ਦੇ ਨਾਮ ਵਿੱਚ ਭਰੋਸਾ ਰੱਖਣ ਅਤੇ ਆਪਣੇ ਪਰਮੇਸ਼ਵਰ ਉੱਤੇ ਭਰੋਸਾ ਰੱਖਣ।

Isaiah 50:10 (UKJV) Who is among you that fears the LORD, that obeys the voice of his servant, that walks in darkness, and has no light? let him trust in the name of the LORD, and stay upon his God.

8ਉਹ ਜਿਹੜਾ ਮੈਨੂੰ ਧਰਮੀ ਠਹਿਰਾਉਣ ਵਾਲਾ ਮੇਰੇ ਨੇੜੇ ਹੈ। ਫਿਰ ਮੇਰੇ ਉੱਤੇ ਦੋਸ਼ ਕੌਣ ਲਾਵੇਗਾ? ਆਓ ਇੱਕ-ਦੂਜੇ ਦਾ ਸਾਹਮਣਾ ਕਰੀਏ! ਮੇਰਾ ਦੋਸ਼ੀ ਕੌਣ ਹੈ? ਉਸਨੂੰ ਮੇਰਾ ਸਾਮ੍ਹਣਾ ਕਰਨ ਦਿਓ!

9ਇਹ ਸਰਬਸ਼ਕਤੀਮਾਨ ਯਾਹਵੇਹ ਹੈ ਜੋ ਮੇਰੀ ਮਦਦ ਕਰਦਾ ਹੈ। ਕੌਣ ਮੈਨੂੰ ਦੋਸ਼ੀ ਠਹਿਰਾਵੇਗਾ? ਉਹ ਸਾਰੇ ਕੱਪੜੇ ਵਾਂਗ ਪੁਰਾਣੇ ਹੋ ਜਾਣਗੇ; ਕੀੜੇ ਉਨ੍ਹਾਂ ਨੂੰ ਖਾ ਜਾਣਗੇ।

10ਤੁਹਾਡੇ ਵਿੱਚੋਂ ਕੌਣ ਯਾਹਵੇਹ ਤੋਂ ਡਰਦਾ ਹੈ ਅਤੇ ਉਸਦੇ ਸੇਵਕ ਦੇ ਬਚਨ ਨੂੰ ਮੰਨਦਾ ਹੈ? ਉਹ ਜਿਹੜਾ ਹਨੇਰੇ ਵਿੱਚ ਚੱਲਦਾ ਹੈ, ਜਿਸ ਕੋਲ ਕੋਈ ਰੋਸ਼ਨੀ ਨਹੀਂ ਹੈ, ਯਾਹਵੇਹ ਦੇ ਨਾਮ ਵਿੱਚ ਭਰੋਸਾ ਰੱਖਣ ਅਤੇ ਆਪਣੇ ਪਰਮੇਸ਼ਵਰ ਉੱਤੇ ਭਰੋਸਾ ਰੱਖਣ।

11ਵੇਖੋ, ਤੁਸੀਂ ਸਾਰੇ ਅੱਗ ਬਾਲਣ ਵਾਲਿਓ, ਜਿਹੜੇ ਆਪਣੇ ਕੋਲ ਮਸ਼ਾਲਾਂ ਜਗਾਈ ਰੱਖਦੇ ਹੋ, ਤੁਸੀਂ ਆਪਣੀ ਅੱਗ ਦੀ ਲੋ ਵਿੱਚ ਅਤੇ ਆਪਣੀਆਂ ਹੀ ਜਗਦੀਆਂ ਮਸ਼ਾਲਾਂ ਦੇ ਵਿਚਕਾਰ ਤੁਰੋ ਫਿਰੋ! ਮੇਰੇ ਹੱਥੋਂ ਤੁਹਾਡੇ ਲਈ ਇਹ ਫਲ ਹੋਵੇਗਾ, ਤੁਸੀਂ ਤਕਲੀਫ਼ ਵਿੱਚ ਪਏ ਰਹੋਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.