8ਕਿਉਂ ਜੋ ਕੀੜਾ ਉਨ੍ਹਾਂ ਨੂੰ ਕੱਪੜੇ ਵਾਂਗ ਖਾ ਜਾਵੇਗਾ। ਕੀਟ ਉਨ੍ਹਾਂ ਨੂੰ ਉੱਨ ਵਾਂਗ ਖਾ ਜਾਵੇਗਾ। ਪਰ ਮੇਰੀ ਧਾਰਮਿਕਤਾ ਸਦਾ ਲਈ ਰਹੇਗੀ, ਮੇਰੀ ਮੁਕਤੀ ਸਾਰੀਆਂ ਪੀੜ੍ਹੀਆਂ ਤੱਕ।”
9ਜਾਗ, ਜਾਗ, ਯਾਹਵੇਹ ਦੀ ਬਾਂਹ, ਆਪਣੇ ਆਪ ਨੂੰ ਤਾਕਤ ਦੇ ਕੱਪੜੇ ਪਹਿਨ ਲੈ। ਜਾਗਦੇ ਰਹੋ, ਜਿਵੇਂ ਪੁਰਾਣਿਆਂ ਦਿਨਾਂ ਵਿੱਚ, ਪ੍ਰਾਚੀਨ ਪੀੜ੍ਹੀਆਂ ਵਾਂਗ! ਕੀ ਉਹ ਤੂੰ ਨਹੀਂ ਸੀ ਜਿਸਨੇ ਰਾਹਾਬ ਦੇ ਟੁਕੜੇ-ਟੁਕੜੇ ਕੀਤੇ, ਜਿਸ ਨੇ ਉਸ ਅਜਗਰ ਨੂੰ ਵਿੰਨ੍ਹਿਆ?
10ਕੀ ਉਹ ਤੂੰ ਨਹੀਂ ਸੀ ਜਿਸ ਨੇ ਸਮੁੰਦਰ ਨੂੰ, ਵੱਡੇ ਡੂੰਘੇ ਪਾਣੀਆਂ ਨੂੰ, ਸਮੁੰਦਰ ਦੀ ਡੂੰਘਾਈ ਵਿੱਚ ਇੱਕ ਰਾਹ ਬਣਾਇਆ ਤਾਂ ਜੋ ਛੁਟਕਾਰਾ ਪਾਉਣ ਵਾਲੇ ਪਾਰ ਲੰਘ ਜਾਣ?
11ਜਿਨ੍ਹਾਂ ਨੂੰ ਯਾਹਵੇਹ ਨੇ ਛੁਡਾਇਆ ਹੈ ਉਹ ਵਾਪਸ ਆ ਜਾਣਗੇ, ਉਹ ਗਾਉਂਦੇ ਹੋਏ ਸੀਯੋਨ ਵਿੱਚ ਦਾਖਲ ਹੋਣਗੇ; ਸਦੀਪਕ ਅਨੰਦ ਉਨ੍ਹਾਂ ਦੇ ਸਿਰਾਂ ਉੱਤੇ ਹੋਵੇਗਾ; ਉਹ ਖੁਸ਼ੀ ਅਤੇ ਅਨੰਦ ਪ੍ਰਾਪਤ ਕਰਨਗੇ; ਸੋਗ ਅਤੇ ਹਾਉਂਕੇ ਲੈਣ ਦਾ ਅੰਤ ਹੋ ਜਾਵੇਗਾ।
12“ਮੈਂ, ਹਾਂ! ਮੈਂ ਹੀ ਉਹ ਹਾਂ ਜੋ ਤੁਹਾਨੂੰ ਦਿਲਾਸਾ ਦਿੰਦਾ ਹਾਂ, ਤੂੰ ਕੌਣ ਹੈ ਜੋ ਸਿਰਫ ਮਰਨਹਾਰ ਮਨੁੱਖਾਂ ਤੋਂ ਡਰੇਂ, ਮਨੁੱਖਾਂ ਤੋਂ, ਜੋ ਸਿਰਫ ਘਾਹ ਵਾਂਗੂੰ ਹਨ,