ਯਸ਼ਾਯਾਹ 51

ਕਿਉਂ ਜੋ ਕੀੜਾ ਉਨ੍ਹਾਂ ਨੂੰ ਕੱਪੜੇ ਵਾਂਗ ਖਾ ਜਾਵੇਗਾ। ਕੀਟ ਉਨ੍ਹਾਂ ਨੂੰ ਉੱਨ ਵਾਂਗ ਖਾ ਜਾਵੇਗਾ। ਪਰ ਮੇਰੀ ਧਾਰਮਿਕਤਾ ਸਦਾ ਲਈ ਰਹੇਗੀ, ਮੇਰੀ ਮੁਕਤੀ ਸਾਰੀਆਂ ਪੀੜ੍ਹੀਆਂ ਤੱਕ।”

Isaiah 51:8 (UKJV) For the moth shall eat them up like a garment, and the worm shall eat them like wool: but my righteousness shall be for ever, and my salvation from generation to generation.

6ਆਪਣੀਆਂ ਅੱਖਾਂ ਅਕਾਸ਼ ਵੱਲ ਚੁੱਕੋ, ਹੇਠਾਂ ਧਰਤੀ ਵੱਲ ਵੇਖੋ; ਅਕਾਸ਼ ਧੂੰਏਂ ਵਾਂਗ ਅਲੋਪ ਹੋ ਜਾਵੇਗਾ, ਧਰਤੀ ਕੱਪੜੇ ਵਾਂਗੂੰ ਪੁਰਾਣੀ ਹੋ ਜਾਵੇਗੀ ਅਤੇ ਇਸ ਦੇ ਵਾਸੀ ਮੱਖੀਆਂ ਵਾਂਗੂੰ ਮਰ ਜਾਣਗੇ। ਪਰ ਮੇਰੀ ਮੁਕਤੀ ਸਦਾ ਲਈ ਰਹੇਗੀ, ਅਤੇ ਮੇਰੀ ਧਾਰਮਿਕਤਾ ਕਦੇ ਨਾ ਮੁੱਕੇਗੀ।

7“ਹੇ ਲੋਕੋ, ਜੋ ਸਹੀ ਹੈ, ਮੇਰੀ ਸੁਣੋ, ਹੇ ਲੋਕੋ ਜਿਨ੍ਹਾਂ ਨੇ ਮੇਰੀ ਸਿੱਖਿਆ ਨੂੰ ਦਿਲ ਵਿੱਚ ਲਿਆ ਹੈ: ਮਨੁੱਖਾਂ ਦੀ ਨਿੰਦਿਆ ਤੋਂ ਨਾ ਡਰੋ, ਅਤੇ ਉਹਨਾਂ ਦੇ ਦੁਰਬਚਨਾਂ ਤੋਂ ਨਾ ਘਬਰਾਓ।

8ਕਿਉਂ ਜੋ ਕੀੜਾ ਉਨ੍ਹਾਂ ਨੂੰ ਕੱਪੜੇ ਵਾਂਗ ਖਾ ਜਾਵੇਗਾ। ਕੀਟ ਉਨ੍ਹਾਂ ਨੂੰ ਉੱਨ ਵਾਂਗ ਖਾ ਜਾਵੇਗਾ। ਪਰ ਮੇਰੀ ਧਾਰਮਿਕਤਾ ਸਦਾ ਲਈ ਰਹੇਗੀ, ਮੇਰੀ ਮੁਕਤੀ ਸਾਰੀਆਂ ਪੀੜ੍ਹੀਆਂ ਤੱਕ।”

9ਜਾਗ, ਜਾਗ, ਯਾਹਵੇਹ ਦੀ ਬਾਂਹ, ਆਪਣੇ ਆਪ ਨੂੰ ਤਾਕਤ ਦੇ ਕੱਪੜੇ ਪਹਿਨ ਲੈ। ਜਾਗਦੇ ਰਹੋ, ਜਿਵੇਂ ਪੁਰਾਣਿਆਂ ਦਿਨਾਂ ਵਿੱਚ, ਪ੍ਰਾਚੀਨ ਪੀੜ੍ਹੀਆਂ ਵਾਂਗ! ਕੀ ਉਹ ਤੂੰ ਨਹੀਂ ਸੀ ਜਿਸਨੇ ਰਾਹਾਬ ਦੇ ਟੁਕੜੇ-ਟੁਕੜੇ ਕੀਤੇ, ਜਿਸ ਨੇ ਉਸ ਅਜਗਰ ਨੂੰ ਵਿੰਨ੍ਹਿਆ?

10ਕੀ ਉਹ ਤੂੰ ਨਹੀਂ ਸੀ ਜਿਸ ਨੇ ਸਮੁੰਦਰ ਨੂੰ, ਵੱਡੇ ਡੂੰਘੇ ਪਾਣੀਆਂ ਨੂੰ, ਸਮੁੰਦਰ ਦੀ ਡੂੰਘਾਈ ਵਿੱਚ ਇੱਕ ਰਾਹ ਬਣਾਇਆ ਤਾਂ ਜੋ ਛੁਟਕਾਰਾ ਪਾਉਣ ਵਾਲੇ ਪਾਰ ਲੰਘ ਜਾਣ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.