4“ਹੇ ਮੇਰੇ ਲੋਕੋ, ਮੇਰੀ ਗੱਲ ਸੁਣੋ। ਹੇ ਮੇਰੀ ਕੌਮ, ਮੇਰੀ ਸੁਣ: ਸਿੱਖਿਆ ਮੇਰੇ ਵੱਲੋਂ ਦਿੱਤੀ ਜਾਵੇਗੀ। ਮੇਰਾ ਨਿਆਂ ਕੌਮਾਂ ਲਈ ਚਾਨਣ ਹੋਵੇਗਾ।
5ਮੇਰੀ ਧਾਰਮਿਕਤਾ ਤੇਜ਼ੀ ਨਾਲ ਨੇੜੇ ਆਉਂਦੀ ਹੈ, ਮੇਰੀ ਮੁਕਤੀ ਰਾਹ ਵਿੱਚ ਹੈ, ਅਤੇ ਮੇਰੀ ਬਾਂਹ ਕੌਮਾਂ ਨੂੰ ਨਿਆਂ ਦੇਵੇਗੀ। ਟਾਪੂ ਮੇਰੇ ਵੱਲ ਵੇਖਣਗੇ ਅਤੇ ਮੇਰੀ ਬਾਂਹ ਦੀ ਆਸ ਨਾਲ ਉਡੀਕ ਕਰਨਗੇ।
6ਆਪਣੀਆਂ ਅੱਖਾਂ ਅਕਾਸ਼ ਵੱਲ ਚੁੱਕੋ, ਹੇਠਾਂ ਧਰਤੀ ਵੱਲ ਵੇਖੋ; ਅਕਾਸ਼ ਧੂੰਏਂ ਵਾਂਗ ਅਲੋਪ ਹੋ ਜਾਵੇਗਾ, ਧਰਤੀ ਕੱਪੜੇ ਵਾਂਗੂੰ ਪੁਰਾਣੀ ਹੋ ਜਾਵੇਗੀ ਅਤੇ ਇਸ ਦੇ ਵਾਸੀ ਮੱਖੀਆਂ ਵਾਂਗੂੰ ਮਰ ਜਾਣਗੇ। ਪਰ ਮੇਰੀ ਮੁਕਤੀ ਸਦਾ ਲਈ ਰਹੇਗੀ, ਅਤੇ ਮੇਰੀ ਧਾਰਮਿਕਤਾ ਕਦੇ ਨਾ ਮੁੱਕੇਗੀ।
7“ਹੇ ਲੋਕੋ, ਜੋ ਸਹੀ ਹੈ, ਮੇਰੀ ਸੁਣੋ, ਹੇ ਲੋਕੋ ਜਿਨ੍ਹਾਂ ਨੇ ਮੇਰੀ ਸਿੱਖਿਆ ਨੂੰ ਦਿਲ ਵਿੱਚ ਲਿਆ ਹੈ: ਮਨੁੱਖਾਂ ਦੀ ਨਿੰਦਿਆ ਤੋਂ ਨਾ ਡਰੋ, ਅਤੇ ਉਹਨਾਂ ਦੇ ਦੁਰਬਚਨਾਂ ਤੋਂ ਨਾ ਘਬਰਾਓ।
8ਕਿਉਂ ਜੋ ਕੀੜਾ ਉਨ੍ਹਾਂ ਨੂੰ ਕੱਪੜੇ ਵਾਂਗ ਖਾ ਜਾਵੇਗਾ। ਕੀਟ ਉਨ੍ਹਾਂ ਨੂੰ ਉੱਨ ਵਾਂਗ ਖਾ ਜਾਵੇਗਾ। ਪਰ ਮੇਰੀ ਧਾਰਮਿਕਤਾ ਸਦਾ ਲਈ ਰਹੇਗੀ, ਮੇਰੀ ਮੁਕਤੀ ਸਾਰੀਆਂ ਪੀੜ੍ਹੀਆਂ ਤੱਕ।”