ਯਸ਼ਾਯਾਹ 51

ਕਿ ਤੂੰ ਆਪਣੇ ਸਿਰਜਣਹਾਰ ਯਾਹਵੇਹ ਨੂੰ ਭੁੱਲਾ ਦਿੱਤਾ, ਜੋ ਅਕਾਸ਼ ਦਾ ਤਾਣਨ ਵਾਲਾ ਅਤੇ ਧਰਤੀ ਦੀ ਨੀਂਹ ਰੱਖਣ ਵਾਲਾ ਹੈ, ਤੂੰ ਹਰ ਰੋਜ਼ ਲਗਾਤਾਰ ਡਰ ਵਿੱਚ ਰਹਿੰਦਾ ਹੈ ਕਿਉਂ ਜੋ ਜ਼ਾਲਮ ਦੇ ਕ੍ਰੋਧ ਦੇ ਕਾਰਨ, ਕੌਣ ਤਬਾਹੀ ਵੱਲ ਤੁਲਿਆ ਹੋਇਆ ਹੈ? ਕਿਉਂਕਿ ਜ਼ਾਲਮ ਦਾ ਕ੍ਰੋਧ ਕਿੱਥੇ ਹੈ?

Isaiah 51:13 (UKJV) And forget the LORD your maker, that has stretched forth the heavens, and laid the foundations of the earth; and have feared continually every day because of the fury of the oppressor, as if he were ready to destroy? and where is the fury of the oppressor?

11ਜਿਨ੍ਹਾਂ ਨੂੰ ਯਾਹਵੇਹ ਨੇ ਛੁਡਾਇਆ ਹੈ ਉਹ ਵਾਪਸ ਆ ਜਾਣਗੇ, ਉਹ ਗਾਉਂਦੇ ਹੋਏ ਸੀਯੋਨ ਵਿੱਚ ਦਾਖਲ ਹੋਣਗੇ; ਸਦੀਪਕ ਅਨੰਦ ਉਨ੍ਹਾਂ ਦੇ ਸਿਰਾਂ ਉੱਤੇ ਹੋਵੇਗਾ; ਉਹ ਖੁਸ਼ੀ ਅਤੇ ਅਨੰਦ ਪ੍ਰਾਪਤ ਕਰਨਗੇ; ਸੋਗ ਅਤੇ ਹਾਉਂਕੇ ਲੈਣ ਦਾ ਅੰਤ ਹੋ ਜਾਵੇਗਾ।

12“ਮੈਂ, ਹਾਂ! ਮੈਂ ਹੀ ਉਹ ਹਾਂ ਜੋ ਤੁਹਾਨੂੰ ਦਿਲਾਸਾ ਦਿੰਦਾ ਹਾਂ, ਤੂੰ ਕੌਣ ਹੈ ਜੋ ਸਿਰਫ ਮਰਨਹਾਰ ਮਨੁੱਖਾਂ ਤੋਂ ਡਰੇਂ, ਮਨੁੱਖਾਂ ਤੋਂ, ਜੋ ਸਿਰਫ ਘਾਹ ਵਾਂਗੂੰ ਹਨ,

13ਕਿ ਤੂੰ ਆਪਣੇ ਸਿਰਜਣਹਾਰ ਯਾਹਵੇਹ ਨੂੰ ਭੁੱਲਾ ਦਿੱਤਾ, ਜੋ ਅਕਾਸ਼ ਦਾ ਤਾਣਨ ਵਾਲਾ ਅਤੇ ਧਰਤੀ ਦੀ ਨੀਂਹ ਰੱਖਣ ਵਾਲਾ ਹੈ, ਤੂੰ ਹਰ ਰੋਜ਼ ਲਗਾਤਾਰ ਡਰ ਵਿੱਚ ਰਹਿੰਦਾ ਹੈ ਕਿਉਂ ਜੋ ਜ਼ਾਲਮ ਦੇ ਕ੍ਰੋਧ ਦੇ ਕਾਰਨ, ਕੌਣ ਤਬਾਹੀ ਵੱਲ ਤੁਲਿਆ ਹੋਇਆ ਹੈ? ਕਿਉਂਕਿ ਜ਼ਾਲਮ ਦਾ ਕ੍ਰੋਧ ਕਿੱਥੇ ਹੈ?

14ਡਰੇ ਹੋਏ ਕੈਦੀ ਜਲਦੀ ਹੀ ਰਿਹਾ ਕੀਤੇ ਜਾਣਗੇ; ਉਹ ਆਪਣੀ ਕੋਠੜੀ ਵਿੱਚ ਨਹੀਂ ਮਰਨਗੇ, ਨਾ ਉਨ੍ਹਾਂ ਨੂੰ ਰੋਟੀ ਦੀ ਘਾਟ ਹੋਵੇਗੀ।

15ਕਿਉਂਕਿ ਮੈਂ ਤੁਹਾਡਾ ਯਾਹਵੇਹ ਪਰਮੇਸ਼ਵਰ ਹਾਂ, ਜੋ ਸਮੁੰਦਰ ਨੂੰ ਉਛਾਲਦਾ ਹੈ ਕਿ ਉਹ ਦੀਆਂ ਲਹਿਰਾਂ ਗਰਜਦੀਆਂ ਹਨ ਸਰਬਸ਼ਕਤੀਮਾਨ ਯਾਹਵੇਹ ਉਸਦਾ ਨਾਮ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.