12“ਮੈਂ, ਹਾਂ! ਮੈਂ ਹੀ ਉਹ ਹਾਂ ਜੋ ਤੁਹਾਨੂੰ ਦਿਲਾਸਾ ਦਿੰਦਾ ਹਾਂ, ਤੂੰ ਕੌਣ ਹੈ ਜੋ ਸਿਰਫ ਮਰਨਹਾਰ ਮਨੁੱਖਾਂ ਤੋਂ ਡਰੇਂ, ਮਨੁੱਖਾਂ ਤੋਂ, ਜੋ ਸਿਰਫ ਘਾਹ ਵਾਂਗੂੰ ਹਨ,
13ਕਿ ਤੂੰ ਆਪਣੇ ਸਿਰਜਣਹਾਰ ਯਾਹਵੇਹ ਨੂੰ ਭੁੱਲਾ ਦਿੱਤਾ, ਜੋ ਅਕਾਸ਼ ਦਾ ਤਾਣਨ ਵਾਲਾ ਅਤੇ ਧਰਤੀ ਦੀ ਨੀਂਹ ਰੱਖਣ ਵਾਲਾ ਹੈ, ਤੂੰ ਹਰ ਰੋਜ਼ ਲਗਾਤਾਰ ਡਰ ਵਿੱਚ ਰਹਿੰਦਾ ਹੈ ਕਿਉਂ ਜੋ ਜ਼ਾਲਮ ਦੇ ਕ੍ਰੋਧ ਦੇ ਕਾਰਨ, ਕੌਣ ਤਬਾਹੀ ਵੱਲ ਤੁਲਿਆ ਹੋਇਆ ਹੈ? ਕਿਉਂਕਿ ਜ਼ਾਲਮ ਦਾ ਕ੍ਰੋਧ ਕਿੱਥੇ ਹੈ?
14ਡਰੇ ਹੋਏ ਕੈਦੀ ਜਲਦੀ ਹੀ ਰਿਹਾ ਕੀਤੇ ਜਾਣਗੇ; ਉਹ ਆਪਣੀ ਕੋਠੜੀ ਵਿੱਚ ਨਹੀਂ ਮਰਨਗੇ, ਨਾ ਉਨ੍ਹਾਂ ਨੂੰ ਰੋਟੀ ਦੀ ਘਾਟ ਹੋਵੇਗੀ।
15ਕਿਉਂਕਿ ਮੈਂ ਤੁਹਾਡਾ ਯਾਹਵੇਹ ਪਰਮੇਸ਼ਵਰ ਹਾਂ, ਜੋ ਸਮੁੰਦਰ ਨੂੰ ਉਛਾਲਦਾ ਹੈ ਕਿ ਉਹ ਦੀਆਂ ਲਹਿਰਾਂ ਗਰਜਦੀਆਂ ਹਨ ਸਰਬਸ਼ਕਤੀਮਾਨ ਯਾਹਵੇਹ ਉਸਦਾ ਨਾਮ ਹੈ।
16ਮੈਂ ਆਪਣੇ ਬਚਨ ਤੇਰੇ ਮੂੰਹ ਵਿੱਚ ਪਾ ਦਿੱਤੇ ਹਨ ਅਤੇ ਆਪਣੇ ਹੱਥ ਦੇ ਪਰਛਾਵੇਂ ਨਾਲ ਤੈਨੂੰ ਢੱਕਿਆ ਹੈ, ਤਾਂ ਜੋ ਮੈਂ ਜਿਸ ਨੇ ਅਕਾਸ਼ ਨੂੰ ਸਥਾਪਿਤ ਕੀਤਾ, ਜਿਸ ਨੇ ਧਰਤੀ ਦੀ ਨੀਂਹ ਰੱਖੀ, ਅਤੇ ਜੋ ਸੀਯੋਨ ਨੂੰ ਆਖਾਂ, ‘ਤੁਸੀਂ ਮੇਰੇ ਲੋਕ ਹੋ।’ ”