ਯਸ਼ਾਯਾਹ 51

ਮੈਂ ਆਪਣੇ ਬਚਨ ਤੇਰੇ ਮੂੰਹ ਵਿੱਚ ਪਾ ਦਿੱਤੇ ਹਨ ਅਤੇ ਆਪਣੇ ਹੱਥ ਦੇ ਪਰਛਾਵੇਂ ਨਾਲ ਤੈਨੂੰ ਢੱਕਿਆ ਹੈ, ਤਾਂ ਜੋ ਮੈਂ ਜਿਸ ਨੇ ਅਕਾਸ਼ ਨੂੰ ਸਥਾਪਿਤ ਕੀਤਾ, ਜਿਸ ਨੇ ਧਰਤੀ ਦੀ ਨੀਂਹ ਰੱਖੀ, ਅਤੇ ਜੋ ਸੀਯੋਨ ਨੂੰ ਆਖਾਂ, ‘ਤੁਸੀਂ ਮੇਰੇ ਲੋਕ ਹੋ।’ ”

Isaiah 51:16 (UKJV) And I have put my words in your mouth, and I have covered you in the shadow of mine hand, that I may plant the heavens, and lay the foundations of the earth, and say unto Zion, You are my people.

14ਡਰੇ ਹੋਏ ਕੈਦੀ ਜਲਦੀ ਹੀ ਰਿਹਾ ਕੀਤੇ ਜਾਣਗੇ; ਉਹ ਆਪਣੀ ਕੋਠੜੀ ਵਿੱਚ ਨਹੀਂ ਮਰਨਗੇ, ਨਾ ਉਨ੍ਹਾਂ ਨੂੰ ਰੋਟੀ ਦੀ ਘਾਟ ਹੋਵੇਗੀ।

15ਕਿਉਂਕਿ ਮੈਂ ਤੁਹਾਡਾ ਯਾਹਵੇਹ ਪਰਮੇਸ਼ਵਰ ਹਾਂ, ਜੋ ਸਮੁੰਦਰ ਨੂੰ ਉਛਾਲਦਾ ਹੈ ਕਿ ਉਹ ਦੀਆਂ ਲਹਿਰਾਂ ਗਰਜਦੀਆਂ ਹਨ ਸਰਬਸ਼ਕਤੀਮਾਨ ਯਾਹਵੇਹ ਉਸਦਾ ਨਾਮ ਹੈ।

16ਮੈਂ ਆਪਣੇ ਬਚਨ ਤੇਰੇ ਮੂੰਹ ਵਿੱਚ ਪਾ ਦਿੱਤੇ ਹਨ ਅਤੇ ਆਪਣੇ ਹੱਥ ਦੇ ਪਰਛਾਵੇਂ ਨਾਲ ਤੈਨੂੰ ਢੱਕਿਆ ਹੈ, ਤਾਂ ਜੋ ਮੈਂ ਜਿਸ ਨੇ ਅਕਾਸ਼ ਨੂੰ ਸਥਾਪਿਤ ਕੀਤਾ, ਜਿਸ ਨੇ ਧਰਤੀ ਦੀ ਨੀਂਹ ਰੱਖੀ, ਅਤੇ ਜੋ ਸੀਯੋਨ ਨੂੰ ਆਖਾਂ, ‘ਤੁਸੀਂ ਮੇਰੇ ਲੋਕ ਹੋ।’ ”

17ਜਾਗੋ, ਜਾਗੋ! ਹੇ ਯੇਰੂਸ਼ਲੇਮ, ਜਾਗ ਉੱਠ, ਤੂੰ ਜਿਸ ਨੇ ਯਾਹਵੇਹ ਦੇ ਹੱਥੋਂ ਉਸ ਦੇ ਕ੍ਰੋਧ ਦਾ ਪਿਆਲਾ ਪੀਤਾ ਹੈ, ਤੂੰ ਜਿਸ ਨੇ ਡਗਮਗਾ ਦੇਣ ਵਾਲੇ ਪਿਆਲੇ ਨੂੰ ਪੀ ਕੇ ਖਾਲੀ ਕੀਤਾ।

18ਸਾਰੇ ਬੱਚਿਆਂ ਵਿੱਚ ਉਸ ਨੇ ਜਨਮ ਲਿਆ ਉਸ ਦੀ ਅਗਵਾਈ ਕਰਨ ਵਾਲਾ ਕੋਈ ਨਹੀਂ ਸੀ। ਉਨ੍ਹਾਂ ਸਾਰੇ ਬੱਚਿਆਂ ਵਿੱਚ ਜਿਨ੍ਹਾਂ ਨੂੰ ਉਸਨੇ ਪਾਲਿਆ ਕੋਈ ਵੀ ਉਸਦਾ ਹੱਥ ਫੜਨ ਵਾਲਾ ਨਹੀਂ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.