ਯਸ਼ਾਯਾਹ 52

ਪਰ ਤੁਸੀਂ ਕਾਹਲੀ ਵਿੱਚ ਨਾ ਜਾਓਗੇ ਅਤੇ ਨਾ ਹੀ ਉੱਡੋਗੇ, ਕਿਉਂਕਿ ਯਾਹਵੇਹ ਤੁਹਾਡੇ ਅੱਗੇ-ਅੱਗੇ ਚੱਲੇਗਾ, ਇਸਰਾਏਲ ਦਾ ਪਰਮੇਸ਼ਵਰ ਪਿੱਛੋਂ ਤੁਹਾਡੀ ਰਾਖੀ ਕਰੇਗਾ।

Isaiah 52:12 (UKJV) For all of you shall not go out with haste, nor go by flight: for the LORD will go before you; and the God of Israel will be your rear guard.

10ਯਾਹਵੇਹ ਆਪਣੀਆਂ ਪਵਿੱਤਰ ਬਾਹਾਂ ਸਾਰੀਆਂ ਕੌਮਾਂ ਦੇ ਸਾਹਮਣੇ ਰੱਖੇਗਾ, ਸਾਰੀਆਂ ਕੌਮਾਂ ਦੀ ਨਜ਼ਰ ਵਿੱਚ ਅਤੇ ਧਰਤੀ ਦੇ ਸਾਰੇ ਸਿਰੇ, ਸਾਡੇ ਪਰਮੇਸ਼ਵਰ ਦੀ ਮੁਕਤੀ ਨੂੰ ਵੇਖਣਗੇ।

11ਦੂਰ ਹੋਵੋ, ਦੂਰ ਹੋਵੋ, ਉੱਥੋਂ ਨਿੱਕਲ ਜਾਓ! ਕਿਸੇ ਵੀ ਅਸ਼ੁੱਧ ਵਸਤੂ ਨੂੰ ਹੱਥ ਨਾ ਲਾਓ! ਤੁਸੀਂ ਇਸ ਵਿੱਚੋਂ ਨਿੱਕਲ ਆਓ ਅਤੇ ਪਵਿੱਤਰ ਬਣੋ। ਤੁਸੀਂ ਜੋ ਯਾਹਵੇਹ ਦੇ ਘਰ ਦੀਆਂ ਵਸਤਾਂ ਨੂੰ ਚੁੱਕਦੇ ਹੋ,

12ਪਰ ਤੁਸੀਂ ਕਾਹਲੀ ਵਿੱਚ ਨਾ ਜਾਓਗੇ ਅਤੇ ਨਾ ਹੀ ਉੱਡੋਗੇ, ਕਿਉਂਕਿ ਯਾਹਵੇਹ ਤੁਹਾਡੇ ਅੱਗੇ-ਅੱਗੇ ਚੱਲੇਗਾ, ਇਸਰਾਏਲ ਦਾ ਪਰਮੇਸ਼ਵਰ ਪਿੱਛੋਂ ਤੁਹਾਡੀ ਰਾਖੀ ਕਰੇਗਾ।

13ਵੇਖੋ, ਮੇਰਾ ਸੇਵਕ ਸਮਝਦਾਰੀ ਨਾਲ ਕੰਮ ਕਰੇਗਾ; ਉਹ ਉੱਚਾ ਅਤੇ ਉਤਾਹਾਂ ਕੀਤਾ ਜਾਵੇਗਾ, ਉਹ ਅੱਤ ਮਹਾਨ ਹੋਵੇਗਾ।

14ਜਿਵੇਂ ਬਹੁਤੇ ਤੇਰੇ ਉੱਤੇ ਹੈਰਾਨ ਹੋਏ, ਕਿਉਂ ਜੋ ਉਹ ਦਾ ਮੂੰਹ ਅਜਿਹਾ ਵਿਗੜਿਆ ਹੋਇਆ ਸੀ ਕਿ ਉਹ ਮਨੁੱਖਾਂ ਵਰਗਾ ਨਹੀਂ ਸੀ ਜਾਪਦਾ ਅਤੇ ਉਸ ਦਾ ਰੂਪ ਵੀ ਆਦਮ ਵੰਸ਼ੀਆਂ ਵਰਗਾ ਨਹੀਂ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.