8ਸੁਣੋ! ਤੇਰੇ ਰਾਖੇ ਉੱਚੀ ਆਵਾਜ਼ ਵਿੱਚ ਪੁਕਾਰ ਰਹੇ ਹਨ; ਉਹ ਇਕੱਠੇ ਹੋ ਕੇ ਜੈਕਾਰੇ ਗਜਾਉਂਦੇ ਹਨ। ਜਦੋਂ ਯਾਹਵੇਹ ਸੀਯੋਨ ਨੂੰ ਵਾਪਸ ਆਵੇਗਾ, ਉਹ ਇਸ ਨੂੰ ਆਪਣੀਆਂ ਅੱਖਾਂ ਨਾਲ ਵੇਖਣਗੇ।
9ਖੁਸ਼ੀ ਦੇ ਗੀਤਾਂ ਵਿੱਚ ਇਕੱਠੇ ਹੋਵੋ, ਹੇ ਯੇਰੂਸ਼ਲੇਮ ਦੇ ਖੰਡਰੋ, ਕਿਉਂ ਜੋ ਯਾਹਵੇਹ ਨੇ ਆਪਣੇ ਲੋਕਾਂ ਨੂੰ ਦਿਲਾਸਾ ਦਿੱਤਾ, ਉਸ ਨੇ ਯੇਰੂਸ਼ਲੇਮ ਨੂੰ ਛੁਡਾਇਆ।
10ਯਾਹਵੇਹ ਆਪਣੀਆਂ ਪਵਿੱਤਰ ਬਾਹਾਂ ਸਾਰੀਆਂ ਕੌਮਾਂ ਦੇ ਸਾਹਮਣੇ ਰੱਖੇਗਾ, ਸਾਰੀਆਂ ਕੌਮਾਂ ਦੀ ਨਜ਼ਰ ਵਿੱਚ ਅਤੇ ਧਰਤੀ ਦੇ ਸਾਰੇ ਸਿਰੇ, ਸਾਡੇ ਪਰਮੇਸ਼ਵਰ ਦੀ ਮੁਕਤੀ ਨੂੰ ਵੇਖਣਗੇ।
11ਦੂਰ ਹੋਵੋ, ਦੂਰ ਹੋਵੋ, ਉੱਥੋਂ ਨਿੱਕਲ ਜਾਓ! ਕਿਸੇ ਵੀ ਅਸ਼ੁੱਧ ਵਸਤੂ ਨੂੰ ਹੱਥ ਨਾ ਲਾਓ! ਤੁਸੀਂ ਇਸ ਵਿੱਚੋਂ ਨਿੱਕਲ ਆਓ ਅਤੇ ਪਵਿੱਤਰ ਬਣੋ। ਤੁਸੀਂ ਜੋ ਯਾਹਵੇਹ ਦੇ ਘਰ ਦੀਆਂ ਵਸਤਾਂ ਨੂੰ ਚੁੱਕਦੇ ਹੋ,
12ਪਰ ਤੁਸੀਂ ਕਾਹਲੀ ਵਿੱਚ ਨਾ ਜਾਓਗੇ ਅਤੇ ਨਾ ਹੀ ਉੱਡੋਗੇ, ਕਿਉਂਕਿ ਯਾਹਵੇਹ ਤੁਹਾਡੇ ਅੱਗੇ-ਅੱਗੇ ਚੱਲੇਗਾ, ਇਸਰਾਏਲ ਦਾ ਪਰਮੇਸ਼ਵਰ ਪਿੱਛੋਂ ਤੁਹਾਡੀ ਰਾਖੀ ਕਰੇਗਾ।