ਯਸ਼ਾਯਾਹ 52

ਸੁਣੋ! ਤੇਰੇ ਰਾਖੇ ਉੱਚੀ ਆਵਾਜ਼ ਵਿੱਚ ਪੁਕਾਰ ਰਹੇ ਹਨ; ਉਹ ਇਕੱਠੇ ਹੋ ਕੇ ਜੈਕਾਰੇ ਗਜਾਉਂਦੇ ਹਨ। ਜਦੋਂ ਯਾਹਵੇਹ ਸੀਯੋਨ ਨੂੰ ਵਾਪਸ ਆਵੇਗਾ, ਉਹ ਇਸ ਨੂੰ ਆਪਣੀਆਂ ਅੱਖਾਂ ਨਾਲ ਵੇਖਣਗੇ।

Isaiah 52:8 (UKJV) Your watchmen shall lift up the voice; with the voice together shall they sing: for they shall see eye to eye, when the LORD shall bring again Zion.

6ਇਸ ਲਈ ਮੇਰੇ ਲੋਕ ਮੇਰਾ ਨਾਮ ਜਾਣਨਗੇ। ਇਸ ਲਈ ਉਸ ਦਿਨ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਇਹ ਮੈਂ ਹੀ ਹਾਂ ਜਿਸਨੇ ਇਹ ਭਵਿੱਖਬਾਣੀ ਕੀਤੀ ਸੀ। ਹਾਂ, ਇਹ ਮੈਂ ਹੀ ਹਾਂ।”

7ਜਿਹੜੇ ਚੰਗੀ ਖੁਸ਼ਖ਼ਬਰੀ ਲਿਆਉਂਦੇ ਹਨ, ਉਹਨਾਂ ਲੋਕਾਂ ਦੇ ਪੈਰ ਪਹਾੜਾਂ ਉੱਤੇ ਕਿੰਨੇ ਸੋਹਣੇ ਲੱਗਦੇ ਹਨ, ਜੋ ਸ਼ਾਂਤੀ ਦਾ ਪਰਚਾਰ ਕਰਦੇ ਹਨ, ਜੋ ਖੁਸ਼ਖਬਰੀ ਸੁਣਾਉਂਦੇ ਹਨ, ਜੋ ਮੁਕਤੀ ਦਾ ਪਰਚਾਰ ਕਰਦੇ ਹਨ, ਜੋ ਸੀਯੋਨ ਨੂੰ ਆਖਦੇ ਹਨ, “ਤੁਹਾਡਾ ਪਰਮੇਸ਼ਵਰ ਰਾਜ ਕਰਦਾ ਹੈ!”

8ਸੁਣੋ! ਤੇਰੇ ਰਾਖੇ ਉੱਚੀ ਆਵਾਜ਼ ਵਿੱਚ ਪੁਕਾਰ ਰਹੇ ਹਨ; ਉਹ ਇਕੱਠੇ ਹੋ ਕੇ ਜੈਕਾਰੇ ਗਜਾਉਂਦੇ ਹਨ। ਜਦੋਂ ਯਾਹਵੇਹ ਸੀਯੋਨ ਨੂੰ ਵਾਪਸ ਆਵੇਗਾ, ਉਹ ਇਸ ਨੂੰ ਆਪਣੀਆਂ ਅੱਖਾਂ ਨਾਲ ਵੇਖਣਗੇ।

9ਖੁਸ਼ੀ ਦੇ ਗੀਤਾਂ ਵਿੱਚ ਇਕੱਠੇ ਹੋਵੋ, ਹੇ ਯੇਰੂਸ਼ਲੇਮ ਦੇ ਖੰਡਰੋ, ਕਿਉਂ ਜੋ ਯਾਹਵੇਹ ਨੇ ਆਪਣੇ ਲੋਕਾਂ ਨੂੰ ਦਿਲਾਸਾ ਦਿੱਤਾ, ਉਸ ਨੇ ਯੇਰੂਸ਼ਲੇਮ ਨੂੰ ਛੁਡਾਇਆ।

10ਯਾਹਵੇਹ ਆਪਣੀਆਂ ਪਵਿੱਤਰ ਬਾਹਾਂ ਸਾਰੀਆਂ ਕੌਮਾਂ ਦੇ ਸਾਹਮਣੇ ਰੱਖੇਗਾ, ਸਾਰੀਆਂ ਕੌਮਾਂ ਦੀ ਨਜ਼ਰ ਵਿੱਚ ਅਤੇ ਧਰਤੀ ਦੇ ਸਾਰੇ ਸਿਰੇ, ਸਾਡੇ ਪਰਮੇਸ਼ਵਰ ਦੀ ਮੁਕਤੀ ਨੂੰ ਵੇਖਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.