ਯਸ਼ਾਯਾਹ 52

ਜਿਹੜੇ ਚੰਗੀ ਖੁਸ਼ਖ਼ਬਰੀ ਲਿਆਉਂਦੇ ਹਨ, ਉਹਨਾਂ ਲੋਕਾਂ ਦੇ ਪੈਰ ਪਹਾੜਾਂ ਉੱਤੇ ਕਿੰਨੇ ਸੋਹਣੇ ਲੱਗਦੇ ਹਨ, ਜੋ ਸ਼ਾਂਤੀ ਦਾ ਪਰਚਾਰ ਕਰਦੇ ਹਨ, ਜੋ ਖੁਸ਼ਖਬਰੀ ਸੁਣਾਉਂਦੇ ਹਨ, ਜੋ ਮੁਕਤੀ ਦਾ ਪਰਚਾਰ ਕਰਦੇ ਹਨ, ਜੋ ਸੀਯੋਨ ਨੂੰ ਆਖਦੇ ਹਨ, “ਤੁਹਾਡਾ ਪਰਮੇਸ਼ਵਰ ਰਾਜ ਕਰਦਾ ਹੈ!”

Isaiah 52:7 (UKJV) How beautiful upon the mountains are the feet of him that brings good tidings, that publishes peace; that brings good tidings of good, that publishes salvation; that says unto Zion, Your God reigns!

5“ਅਤੇ ਹੁਣ ਮੇਰੇ ਕੋਲ ਇੱਥੇ ਕੀ ਹੈ?” ਯਾਹਵੇਹ ਦਾ ਵਾਕ ਹੈ, “ਕਿਉਂਕਿ ਮੇਰੀ ਪਰਜਾ ਬਿਨਾਂ ਕਿਸੇ ਕਾਰਨ ਖੋਹ ਲਈ ਗਈ ਹੈ, ਅਤੇ ਜੋ ਉਹਨਾਂ ਉੱਤੇ ਰਾਜ ਕਰਦੇ ਹਨ, ਉਹ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹਨ,” ਯਾਹਵੇਹ ਦਾ ਵਾਕ ਹੈ। “ਅਤੇ ਸਾਰਾ ਦਿਨ ਮੇਰੇ ਨਾਮ ਦੀ ਨਿੰਦਿਆ ਕੀਤੀ ਜਾਂਦੀ ਹੈ।

6ਇਸ ਲਈ ਮੇਰੇ ਲੋਕ ਮੇਰਾ ਨਾਮ ਜਾਣਨਗੇ। ਇਸ ਲਈ ਉਸ ਦਿਨ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਇਹ ਮੈਂ ਹੀ ਹਾਂ ਜਿਸਨੇ ਇਹ ਭਵਿੱਖਬਾਣੀ ਕੀਤੀ ਸੀ। ਹਾਂ, ਇਹ ਮੈਂ ਹੀ ਹਾਂ।”

7ਜਿਹੜੇ ਚੰਗੀ ਖੁਸ਼ਖ਼ਬਰੀ ਲਿਆਉਂਦੇ ਹਨ, ਉਹਨਾਂ ਲੋਕਾਂ ਦੇ ਪੈਰ ਪਹਾੜਾਂ ਉੱਤੇ ਕਿੰਨੇ ਸੋਹਣੇ ਲੱਗਦੇ ਹਨ, ਜੋ ਸ਼ਾਂਤੀ ਦਾ ਪਰਚਾਰ ਕਰਦੇ ਹਨ, ਜੋ ਖੁਸ਼ਖਬਰੀ ਸੁਣਾਉਂਦੇ ਹਨ, ਜੋ ਮੁਕਤੀ ਦਾ ਪਰਚਾਰ ਕਰਦੇ ਹਨ, ਜੋ ਸੀਯੋਨ ਨੂੰ ਆਖਦੇ ਹਨ, “ਤੁਹਾਡਾ ਪਰਮੇਸ਼ਵਰ ਰਾਜ ਕਰਦਾ ਹੈ!”

8ਸੁਣੋ! ਤੇਰੇ ਰਾਖੇ ਉੱਚੀ ਆਵਾਜ਼ ਵਿੱਚ ਪੁਕਾਰ ਰਹੇ ਹਨ; ਉਹ ਇਕੱਠੇ ਹੋ ਕੇ ਜੈਕਾਰੇ ਗਜਾਉਂਦੇ ਹਨ। ਜਦੋਂ ਯਾਹਵੇਹ ਸੀਯੋਨ ਨੂੰ ਵਾਪਸ ਆਵੇਗਾ, ਉਹ ਇਸ ਨੂੰ ਆਪਣੀਆਂ ਅੱਖਾਂ ਨਾਲ ਵੇਖਣਗੇ।

9ਖੁਸ਼ੀ ਦੇ ਗੀਤਾਂ ਵਿੱਚ ਇਕੱਠੇ ਹੋਵੋ, ਹੇ ਯੇਰੂਸ਼ਲੇਮ ਦੇ ਖੰਡਰੋ, ਕਿਉਂ ਜੋ ਯਾਹਵੇਹ ਨੇ ਆਪਣੇ ਲੋਕਾਂ ਨੂੰ ਦਿਲਾਸਾ ਦਿੱਤਾ, ਉਸ ਨੇ ਯੇਰੂਸ਼ਲੇਮ ਨੂੰ ਛੁਡਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.