ਯਸ਼ਾਯਾਹ 52

“ਅਤੇ ਹੁਣ ਮੇਰੇ ਕੋਲ ਇੱਥੇ ਕੀ ਹੈ?” ਯਾਹਵੇਹ ਦਾ ਵਾਕ ਹੈ, “ਕਿਉਂਕਿ ਮੇਰੀ ਪਰਜਾ ਬਿਨਾਂ ਕਿਸੇ ਕਾਰਨ ਖੋਹ ਲਈ ਗਈ ਹੈ, ਅਤੇ ਜੋ ਉਹਨਾਂ ਉੱਤੇ ਰਾਜ ਕਰਦੇ ਹਨ, ਉਹ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹਨ,” ਯਾਹਵੇਹ ਦਾ ਵਾਕ ਹੈ। “ਅਤੇ ਸਾਰਾ ਦਿਨ ਮੇਰੇ ਨਾਮ ਦੀ ਨਿੰਦਿਆ ਕੀਤੀ ਜਾਂਦੀ ਹੈ।

Isaiah 52:5 (UKJV) Now therefore, what have I here, says the LORD, that my people is taken away for nothing? they that rule over them make them to wail, says the LORD; and my name continually every day is blasphemed.

3ਕਿਉਂਕਿ ਯਾਹਵੇਹ ਇਹ ਆਖਦਾ ਹੈ: “ਤੁਸੀਂ ਬਿਨਾਂ ਕਿਸੇ ਕੀਮਤ ਦੇ ਵੇਚੇ ਗਏ ਸੀ, ਅਤੇ ਬਿਨਾਂ ਪੈਸੇ ਦੇ ਤੁਹਾਨੂੰ ਛੁਡਾਇਆ ਜਾਵੇਗਾ।”

4ਕਿਉਂ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: “ਪਹਿਲਾਂ ਤਾਂ ਮੇਰੇ ਲੋਕ ਰਹਿਣ ਲਈ ਮਿਸਰ ਨੂੰ ਗਏ; ਹਾਲ ਹੀ ਵਿੱਚ, ਅੱਸ਼ੂਰ ਨੇ ਉਨ੍ਹਾਂ ਉੱਤੇ ਜ਼ੁਲਮ ਕੀਤਾ ਹੈ।

5“ਅਤੇ ਹੁਣ ਮੇਰੇ ਕੋਲ ਇੱਥੇ ਕੀ ਹੈ?” ਯਾਹਵੇਹ ਦਾ ਵਾਕ ਹੈ, “ਕਿਉਂਕਿ ਮੇਰੀ ਪਰਜਾ ਬਿਨਾਂ ਕਿਸੇ ਕਾਰਨ ਖੋਹ ਲਈ ਗਈ ਹੈ, ਅਤੇ ਜੋ ਉਹਨਾਂ ਉੱਤੇ ਰਾਜ ਕਰਦੇ ਹਨ, ਉਹ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹਨ,” ਯਾਹਵੇਹ ਦਾ ਵਾਕ ਹੈ। “ਅਤੇ ਸਾਰਾ ਦਿਨ ਮੇਰੇ ਨਾਮ ਦੀ ਨਿੰਦਿਆ ਕੀਤੀ ਜਾਂਦੀ ਹੈ।

6ਇਸ ਲਈ ਮੇਰੇ ਲੋਕ ਮੇਰਾ ਨਾਮ ਜਾਣਨਗੇ। ਇਸ ਲਈ ਉਸ ਦਿਨ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਇਹ ਮੈਂ ਹੀ ਹਾਂ ਜਿਸਨੇ ਇਹ ਭਵਿੱਖਬਾਣੀ ਕੀਤੀ ਸੀ। ਹਾਂ, ਇਹ ਮੈਂ ਹੀ ਹਾਂ।”

7ਜਿਹੜੇ ਚੰਗੀ ਖੁਸ਼ਖ਼ਬਰੀ ਲਿਆਉਂਦੇ ਹਨ, ਉਹਨਾਂ ਲੋਕਾਂ ਦੇ ਪੈਰ ਪਹਾੜਾਂ ਉੱਤੇ ਕਿੰਨੇ ਸੋਹਣੇ ਲੱਗਦੇ ਹਨ, ਜੋ ਸ਼ਾਂਤੀ ਦਾ ਪਰਚਾਰ ਕਰਦੇ ਹਨ, ਜੋ ਖੁਸ਼ਖਬਰੀ ਸੁਣਾਉਂਦੇ ਹਨ, ਜੋ ਮੁਕਤੀ ਦਾ ਪਰਚਾਰ ਕਰਦੇ ਹਨ, ਜੋ ਸੀਯੋਨ ਨੂੰ ਆਖਦੇ ਹਨ, “ਤੁਹਾਡਾ ਪਰਮੇਸ਼ਵਰ ਰਾਜ ਕਰਦਾ ਹੈ!”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.