ਯਸ਼ਾਯਾਹ 52

ਕਿਉਂਕਿ ਯਾਹਵੇਹ ਇਹ ਆਖਦਾ ਹੈ: “ਤੁਸੀਂ ਬਿਨਾਂ ਕਿਸੇ ਕੀਮਤ ਦੇ ਵੇਚੇ ਗਏ ਸੀ, ਅਤੇ ਬਿਨਾਂ ਪੈਸੇ ਦੇ ਤੁਹਾਨੂੰ ਛੁਡਾਇਆ ਜਾਵੇਗਾ।”

Isaiah 52:3 (UKJV) For thus says the LORD, All of you have sold yourselves for nothing; and all of you shall be redeemed without money.

1ਜਾਗ, ਜਾਗ, ਹੇ ਸੀਯੋਨ, ਆਪਣੀ ਤਾਕਤ ਪਹਿਨ ਲੈ! ਆਪਣੇ ਸ਼ੋਭਾ ਦੇ ਬਸਤਰ ਪਹਿਨੋ, ਯੇਰੂਸ਼ਲੇਮ, ਪਵਿੱਤਰ ਸ਼ਹਿਰ। ਅਸੁੰਨਤ ਅਤੇ ਅਸ਼ੁੱਧ ਤੁਹਾਡੇ ਵਿੱਚ ਫੇਰ ਪ੍ਰਵੇਸ਼ ਨਹੀਂ ਕਰੇਗਾ।

2ਹੇ ਯੇਰੂਸ਼ਲੇਮ! ਆਪਣੇ ਆਪ ਤੋਂ ਧੂੜ ਝਾੜ ਅਤੇ ਉੱਠ ਬੈਠ, ਆਪਣੀ ਗਰਦਨ ਦੇ ਬੰਧਨ ਖੋਲ੍ਹ ਕੇ ਸੁੱਟ ਦੇ, ਹੇ ਸੀਯੋਨ ਦੀਏ ਬੱਧੀਏ ਧੀਏ!

3ਕਿਉਂਕਿ ਯਾਹਵੇਹ ਇਹ ਆਖਦਾ ਹੈ: “ਤੁਸੀਂ ਬਿਨਾਂ ਕਿਸੇ ਕੀਮਤ ਦੇ ਵੇਚੇ ਗਏ ਸੀ, ਅਤੇ ਬਿਨਾਂ ਪੈਸੇ ਦੇ ਤੁਹਾਨੂੰ ਛੁਡਾਇਆ ਜਾਵੇਗਾ।”

4ਕਿਉਂ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: “ਪਹਿਲਾਂ ਤਾਂ ਮੇਰੇ ਲੋਕ ਰਹਿਣ ਲਈ ਮਿਸਰ ਨੂੰ ਗਏ; ਹਾਲ ਹੀ ਵਿੱਚ, ਅੱਸ਼ੂਰ ਨੇ ਉਨ੍ਹਾਂ ਉੱਤੇ ਜ਼ੁਲਮ ਕੀਤਾ ਹੈ।

5“ਅਤੇ ਹੁਣ ਮੇਰੇ ਕੋਲ ਇੱਥੇ ਕੀ ਹੈ?” ਯਾਹਵੇਹ ਦਾ ਵਾਕ ਹੈ, “ਕਿਉਂਕਿ ਮੇਰੀ ਪਰਜਾ ਬਿਨਾਂ ਕਿਸੇ ਕਾਰਨ ਖੋਹ ਲਈ ਗਈ ਹੈ, ਅਤੇ ਜੋ ਉਹਨਾਂ ਉੱਤੇ ਰਾਜ ਕਰਦੇ ਹਨ, ਉਹ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹਨ,” ਯਾਹਵੇਹ ਦਾ ਵਾਕ ਹੈ। “ਅਤੇ ਸਾਰਾ ਦਿਨ ਮੇਰੇ ਨਾਮ ਦੀ ਨਿੰਦਿਆ ਕੀਤੀ ਜਾਂਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.