ਯਸ਼ਾਯਾਹ 52

ਜਾਗ, ਜਾਗ, ਹੇ ਸੀਯੋਨ, ਆਪਣੀ ਤਾਕਤ ਪਹਿਨ ਲੈ! ਆਪਣੇ ਸ਼ੋਭਾ ਦੇ ਬਸਤਰ ਪਹਿਨੋ, ਯੇਰੂਸ਼ਲੇਮ, ਪਵਿੱਤਰ ਸ਼ਹਿਰ। ਅਸੁੰਨਤ ਅਤੇ ਅਸ਼ੁੱਧ ਤੁਹਾਡੇ ਵਿੱਚ ਫੇਰ ਪ੍ਰਵੇਸ਼ ਨਹੀਂ ਕਰੇਗਾ।

Isaiah 52:1 (UKJV) Awake, awake; put on your strength, O Zion; put on your beautiful garments, O Jerusalem, the holy city: for henceforth there shall no more come into you the uncircumcised and the unclean.

1ਜਾਗ, ਜਾਗ, ਹੇ ਸੀਯੋਨ, ਆਪਣੀ ਤਾਕਤ ਪਹਿਨ ਲੈ! ਆਪਣੇ ਸ਼ੋਭਾ ਦੇ ਬਸਤਰ ਪਹਿਨੋ, ਯੇਰੂਸ਼ਲੇਮ, ਪਵਿੱਤਰ ਸ਼ਹਿਰ। ਅਸੁੰਨਤ ਅਤੇ ਅਸ਼ੁੱਧ ਤੁਹਾਡੇ ਵਿੱਚ ਫੇਰ ਪ੍ਰਵੇਸ਼ ਨਹੀਂ ਕਰੇਗਾ।

2ਹੇ ਯੇਰੂਸ਼ਲੇਮ! ਆਪਣੇ ਆਪ ਤੋਂ ਧੂੜ ਝਾੜ ਅਤੇ ਉੱਠ ਬੈਠ, ਆਪਣੀ ਗਰਦਨ ਦੇ ਬੰਧਨ ਖੋਲ੍ਹ ਕੇ ਸੁੱਟ ਦੇ, ਹੇ ਸੀਯੋਨ ਦੀਏ ਬੱਧੀਏ ਧੀਏ!

3ਕਿਉਂਕਿ ਯਾਹਵੇਹ ਇਹ ਆਖਦਾ ਹੈ: “ਤੁਸੀਂ ਬਿਨਾਂ ਕਿਸੇ ਕੀਮਤ ਦੇ ਵੇਚੇ ਗਏ ਸੀ, ਅਤੇ ਬਿਨਾਂ ਪੈਸੇ ਦੇ ਤੁਹਾਨੂੰ ਛੁਡਾਇਆ ਜਾਵੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.