2ਹੇ ਯੇਰੂਸ਼ਲੇਮ! ਆਪਣੇ ਆਪ ਤੋਂ ਧੂੜ ਝਾੜ ਅਤੇ ਉੱਠ ਬੈਠ, ਆਪਣੀ ਗਰਦਨ ਦੇ ਬੰਧਨ ਖੋਲ੍ਹ ਕੇ ਸੁੱਟ ਦੇ, ਹੇ ਸੀਯੋਨ ਦੀਏ ਬੱਧੀਏ ਧੀਏ!
3ਕਿਉਂਕਿ ਯਾਹਵੇਹ ਇਹ ਆਖਦਾ ਹੈ: “ਤੁਸੀਂ ਬਿਨਾਂ ਕਿਸੇ ਕੀਮਤ ਦੇ ਵੇਚੇ ਗਏ ਸੀ, ਅਤੇ ਬਿਨਾਂ ਪੈਸੇ ਦੇ ਤੁਹਾਨੂੰ ਛੁਡਾਇਆ ਜਾਵੇਗਾ।”
4ਕਿਉਂ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: “ਪਹਿਲਾਂ ਤਾਂ ਮੇਰੇ ਲੋਕ ਰਹਿਣ ਲਈ ਮਿਸਰ ਨੂੰ ਗਏ; ਹਾਲ ਹੀ ਵਿੱਚ, ਅੱਸ਼ੂਰ ਨੇ ਉਨ੍ਹਾਂ ਉੱਤੇ ਜ਼ੁਲਮ ਕੀਤਾ ਹੈ।
5“ਅਤੇ ਹੁਣ ਮੇਰੇ ਕੋਲ ਇੱਥੇ ਕੀ ਹੈ?” ਯਾਹਵੇਹ ਦਾ ਵਾਕ ਹੈ, “ਕਿਉਂਕਿ ਮੇਰੀ ਪਰਜਾ ਬਿਨਾਂ ਕਿਸੇ ਕਾਰਨ ਖੋਹ ਲਈ ਗਈ ਹੈ, ਅਤੇ ਜੋ ਉਹਨਾਂ ਉੱਤੇ ਰਾਜ ਕਰਦੇ ਹਨ, ਉਹ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹਨ,” ਯਾਹਵੇਹ ਦਾ ਵਾਕ ਹੈ। “ਅਤੇ ਸਾਰਾ ਦਿਨ ਮੇਰੇ ਨਾਮ ਦੀ ਨਿੰਦਿਆ ਕੀਤੀ ਜਾਂਦੀ ਹੈ।
6ਇਸ ਲਈ ਮੇਰੇ ਲੋਕ ਮੇਰਾ ਨਾਮ ਜਾਣਨਗੇ। ਇਸ ਲਈ ਉਸ ਦਿਨ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਇਹ ਮੈਂ ਹੀ ਹਾਂ ਜਿਸਨੇ ਇਹ ਭਵਿੱਖਬਾਣੀ ਕੀਤੀ ਸੀ। ਹਾਂ, ਇਹ ਮੈਂ ਹੀ ਹਾਂ।”