12ਮੈਂ ਤੇਰੇ ਕਲਸਾਂ ਨੂੰ ਲਾਲਾਂ ਨਾਲ, ਤੇਰੇ ਫਾਟਕਾਂ ਨੂੰ ਜਵਾਹਰਾਤ ਨਾਲ, ਅਤੇ ਤੇਰੇ ਸਾਰੇ ਗੜ੍ਹਾਂ ਨੂੰ ਬਹੁਮੁੱਲੇ ਪੱਥਰਾਂ ਨਾਲ ਬਣਾਵਾਂਗਾ।
13ਤੁਹਾਡੇ ਸਾਰੇ ਬੱਚੇ ਯਾਹਵੇਹ ਦੁਆਰਾ ਸਿਖਾਏ ਜਾਣਗੇ, ਅਤੇ ਉਨ੍ਹਾਂ ਦੀ ਸ਼ਾਂਤੀ ਮਹਾਨ ਹੋਵੇਗੀ।
14ਤੂੰ ਧਰਮ ਨਾਲ ਕਾਇਮ ਰਹੇਂਗੀ, ਅਤੇ ਜ਼ੁਲਮ ਤੋਂ ਦੂਰ ਰਹੇਂਗੀ, ਇਸ ਲਈ ਤੂੰ ਨਾ ਡਰੇਂਗੀ, ਅਤੇ ਖੌਫ਼ ਨਾ ਖਾਵੇਂਗੀ, ਕਿਉਂ ਜੋ ਉਹ ਤੇਰੇ ਨੇੜੇ ਨਾ ਆਵੇਗਾ।
15ਜੇ ਕੋਈ ਤੁਹਾਡੇ ਉੱਤੇ ਹਮਲਾ ਕਰੇ, ਤਾਂ ਇਹ ਮੇਰਾ ਕੰਮ ਨਹੀਂ ਹੋਵੇਗਾ; ਜੋ ਵੀ ਤੇਰੇ ਤੇ ਹਮਲਾ ਕਰਦਾ ਹੈ ਉਹ ਤੇਰੇ ਕਾਰਨ ਡਿੱਗੇਗਾ।
16“ਵੇਖੋ, ਇਹ ਮੈਂ ਹੀ ਹਾਂ ਜਿਸਨੇ ਲੁਹਾਰ ਨੂੰ ਬਣਾਇਆ ਹੈ, ਜੋ ਕੋਲਿਆਂ ਦੀ ਅੱਗ ਧੌਂਕਦਾ ਹੈ ਅਤੇ ਆਪਣੇ ਕੰਮ ਲਈ ਇੱਕ ਹਥਿਆਰ ਤਿਆਰ ਕਰਦਾ ਹੈ। ਅਤੇ ਇਹ ਮੈਂ ਹਾਂ ਜਿਸ ਨੇ ਤਬਾਹੀ ਮਚਾਉਣ ਲਈ ਵਿਨਾਸ਼ਕਾਰੀ ਨੂੰ ਬਣਾਇਆ ਹੈ;