ਯਸ਼ਾਯਾਹ 57

ਜਿਹੜੇ ਸਿੱਧੇ ਚੱਲਦੇ ਹਨ ਸ਼ਾਂਤੀ ਵਿੱਚ ਪ੍ਰਵੇਸ਼ ਕਰਦੇ ਹਨ। ਉਹ ਅਰਾਮ ਪਾਉਂਦੇ ਹਨ ਜਿਵੇਂ ਉਹ ਮੌਤ ਵਿੱਚ ਪਏ ਰਹਿੰਦੇ ਹਨ।

Isaiah 57:2 (UKJV) He shall enter into peace: they shall rest in their beds, each one walking in his uprightness.

1ਧਰਮੀ ਨਾਸ ਹੋ ਜਾਂਦੇ ਹਨ, ਅਤੇ ਕੋਈ ਇਸ ਦੀ ਚਿੰਤਾ ਨਹੀਂ ਕਰਦਾ। ਸ਼ਰਧਾਲੂ ਖੋਹ ਲਏ ਜਾਂਦੇ ਹਨ, ਅਤੇ ਕੋਈ ਨਹੀਂ ਸਮਝਦਾ ਕਿ ਧਰਮੀ ਨੂੰ ਬਦੀ ਤੋਂ ਬਚਾਇਆ ਜਾਂਦਾ ਹੈ।

2ਜਿਹੜੇ ਸਿੱਧੇ ਚੱਲਦੇ ਹਨ ਸ਼ਾਂਤੀ ਵਿੱਚ ਪ੍ਰਵੇਸ਼ ਕਰਦੇ ਹਨ। ਉਹ ਅਰਾਮ ਪਾਉਂਦੇ ਹਨ ਜਿਵੇਂ ਉਹ ਮੌਤ ਵਿੱਚ ਪਏ ਰਹਿੰਦੇ ਹਨ।

3“ਪਰ ਤੁਸੀਂ ਜਾਦੂਗਰਨੀ ਦੇ ਬੱਚਿਓ, ਹੇ ਵਿਭਚਾਰੀਆਂ ਅਤੇ ਵੇਸਵਾਵਾਂ ਦੀ ਸੰਤਾਨ, ਇੱਥੇ ਆਓ!

4ਤੁਸੀਂ ਕਿਸ ਦਾ ਮਜ਼ਾਕ ਉਡਾ ਰਹੇ ਹੋ? ਤੁਸੀਂ ਕਿਸ ਦਾ ਮਜ਼ਾਕ ਉਡਾਉਂਦੇ ਹੋ ਅਤੇ ਆਪਣੀ ਜੀਭ ਕੱਢਦੇ ਹੋ? ਕੀ ਤੁਸੀਂ ਬਾਗੀਆਂ ਦੀ ਸੰਤਾਨ ਨਹੀਂ, ਝੂਠਿਆਂ ਦੀ ਅੰਸ ਨਹੀਂ ਹੋ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.