ਯਸ਼ਾਯਾਹ 57

ਤੁਸੀਂ ਕਿਸ ਦਾ ਮਜ਼ਾਕ ਉਡਾ ਰਹੇ ਹੋ? ਤੁਸੀਂ ਕਿਸ ਦਾ ਮਜ਼ਾਕ ਉਡਾਉਂਦੇ ਹੋ ਅਤੇ ਆਪਣੀ ਜੀਭ ਕੱਢਦੇ ਹੋ? ਕੀ ਤੁਸੀਂ ਬਾਗੀਆਂ ਦੀ ਸੰਤਾਨ ਨਹੀਂ, ਝੂਠਿਆਂ ਦੀ ਅੰਸ ਨਹੀਂ ਹੋ?

Isaiah 57:4 (UKJV) Against whom do all of you sport yourselves? against whom make all of you a wide mouth, and draw out the tongue? are all of you not children of transgression, a seed of falsehood.

2ਜਿਹੜੇ ਸਿੱਧੇ ਚੱਲਦੇ ਹਨ ਸ਼ਾਂਤੀ ਵਿੱਚ ਪ੍ਰਵੇਸ਼ ਕਰਦੇ ਹਨ। ਉਹ ਅਰਾਮ ਪਾਉਂਦੇ ਹਨ ਜਿਵੇਂ ਉਹ ਮੌਤ ਵਿੱਚ ਪਏ ਰਹਿੰਦੇ ਹਨ।

3“ਪਰ ਤੁਸੀਂ ਜਾਦੂਗਰਨੀ ਦੇ ਬੱਚਿਓ, ਹੇ ਵਿਭਚਾਰੀਆਂ ਅਤੇ ਵੇਸਵਾਵਾਂ ਦੀ ਸੰਤਾਨ, ਇੱਥੇ ਆਓ!

4ਤੁਸੀਂ ਕਿਸ ਦਾ ਮਜ਼ਾਕ ਉਡਾ ਰਹੇ ਹੋ? ਤੁਸੀਂ ਕਿਸ ਦਾ ਮਜ਼ਾਕ ਉਡਾਉਂਦੇ ਹੋ ਅਤੇ ਆਪਣੀ ਜੀਭ ਕੱਢਦੇ ਹੋ? ਕੀ ਤੁਸੀਂ ਬਾਗੀਆਂ ਦੀ ਸੰਤਾਨ ਨਹੀਂ, ਝੂਠਿਆਂ ਦੀ ਅੰਸ ਨਹੀਂ ਹੋ?

5ਤੁਸੀਂ ਬਲੂਤ ਦੇ ਬੂਟਿਆਂ ਵਿੱਚ ਅਤੇ ਹਰ ਫੈਲਣ ਵਾਲੇ ਰੁੱਖ ਦੇ ਹੇਠਾਂ ਕਾਮ-ਵਾਸਨਾ ਨਾਲ ਸੜਦੇ ਹੋ। ਤੁਸੀਂ ਆਪਣੇ ਬੱਚਿਆਂ ਨੂੰ ਦਰਿਆਵਾਂ ਵਿੱਚ ਅਤੇ ਉੱਚੀਆਂ ਚਟਾਨਾਂ ਹੇਠ ਕੁਰਬਾਨ ਕਰ ਦਿੰਦੇ ਹੋ।

6ਦਰਿਆਵਾਂ ਦੇ ਮੁਲਾਇਮ ਪੱਥਰਾਂ ਵਿੱਚੋਂ ਮੂਰਤੀਆਂ ਤੇਰਾ ਹਿੱਸਾ ਹਨ, ਸੱਚਮੁੱਚ, ਉਹ ਤੁਹਾਡਾ ਹੀ ਭਾਗ ਹਨ। ਹਾਂ, ਤੁਸੀਂ ਉਨ੍ਹਾਂ ਲਈ ਪੀਣ ਦੀਆਂ ਭੇਟਾਂ ਡੋਲ੍ਹੀਆਂ ਹਨ ਅਤੇ ਅਨਾਜ ਦੀਆਂ ਭੇਟਾਂ ਚੜ੍ਹਾਈਆਂ ਹਨ। ਇਸ ਸਭ ਦੇ ਮੱਦੇਨਜ਼ਰ, ਕੀ ਮੈਨੂੰ ਹੌਂਸਲਾ ਰੱਖਣਾ ਚਾਹੀਦਾ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.