ਯਸ਼ਾਯਾਹ 57

ਤੁਸੀਂ ਬਲੂਤ ਦੇ ਬੂਟਿਆਂ ਵਿੱਚ ਅਤੇ ਹਰ ਫੈਲਣ ਵਾਲੇ ਰੁੱਖ ਦੇ ਹੇਠਾਂ ਕਾਮ-ਵਾਸਨਾ ਨਾਲ ਸੜਦੇ ਹੋ। ਤੁਸੀਂ ਆਪਣੇ ਬੱਚਿਆਂ ਨੂੰ ਦਰਿਆਵਾਂ ਵਿੱਚ ਅਤੇ ਉੱਚੀਆਂ ਚਟਾਨਾਂ ਹੇਠ ਕੁਰਬਾਨ ਕਰ ਦਿੰਦੇ ਹੋ।

Isaiah 57:5 (UKJV) Enflaming yourselves with idols under every green tree, slaying the children in the valleys under the clefts of the rocks?

3“ਪਰ ਤੁਸੀਂ ਜਾਦੂਗਰਨੀ ਦੇ ਬੱਚਿਓ, ਹੇ ਵਿਭਚਾਰੀਆਂ ਅਤੇ ਵੇਸਵਾਵਾਂ ਦੀ ਸੰਤਾਨ, ਇੱਥੇ ਆਓ!

4ਤੁਸੀਂ ਕਿਸ ਦਾ ਮਜ਼ਾਕ ਉਡਾ ਰਹੇ ਹੋ? ਤੁਸੀਂ ਕਿਸ ਦਾ ਮਜ਼ਾਕ ਉਡਾਉਂਦੇ ਹੋ ਅਤੇ ਆਪਣੀ ਜੀਭ ਕੱਢਦੇ ਹੋ? ਕੀ ਤੁਸੀਂ ਬਾਗੀਆਂ ਦੀ ਸੰਤਾਨ ਨਹੀਂ, ਝੂਠਿਆਂ ਦੀ ਅੰਸ ਨਹੀਂ ਹੋ?

5ਤੁਸੀਂ ਬਲੂਤ ਦੇ ਬੂਟਿਆਂ ਵਿੱਚ ਅਤੇ ਹਰ ਫੈਲਣ ਵਾਲੇ ਰੁੱਖ ਦੇ ਹੇਠਾਂ ਕਾਮ-ਵਾਸਨਾ ਨਾਲ ਸੜਦੇ ਹੋ। ਤੁਸੀਂ ਆਪਣੇ ਬੱਚਿਆਂ ਨੂੰ ਦਰਿਆਵਾਂ ਵਿੱਚ ਅਤੇ ਉੱਚੀਆਂ ਚਟਾਨਾਂ ਹੇਠ ਕੁਰਬਾਨ ਕਰ ਦਿੰਦੇ ਹੋ।

6ਦਰਿਆਵਾਂ ਦੇ ਮੁਲਾਇਮ ਪੱਥਰਾਂ ਵਿੱਚੋਂ ਮੂਰਤੀਆਂ ਤੇਰਾ ਹਿੱਸਾ ਹਨ, ਸੱਚਮੁੱਚ, ਉਹ ਤੁਹਾਡਾ ਹੀ ਭਾਗ ਹਨ। ਹਾਂ, ਤੁਸੀਂ ਉਨ੍ਹਾਂ ਲਈ ਪੀਣ ਦੀਆਂ ਭੇਟਾਂ ਡੋਲ੍ਹੀਆਂ ਹਨ ਅਤੇ ਅਨਾਜ ਦੀਆਂ ਭੇਟਾਂ ਚੜ੍ਹਾਈਆਂ ਹਨ। ਇਸ ਸਭ ਦੇ ਮੱਦੇਨਜ਼ਰ, ਕੀ ਮੈਨੂੰ ਹੌਂਸਲਾ ਰੱਖਣਾ ਚਾਹੀਦਾ ਹੈ?

7ਤੂੰ ਇੱਕ ਉੱਚੀ ਅਤੇ ਉੱਚੀ ਪਹਾੜੀ ਉੱਤੇ ਆਪਣਾ ਬਿਸਤਰਾ ਬਣਾਇਆ ਹੈ; ਉੱਥੇ ਤੁਸੀਂ ਆਪਣੀਆਂ ਬਲੀਆਂ ਚੜ੍ਹਾਉਣ ਲਈ ਗਏ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.