ਯਸ਼ਾਯਾਹ 57

ਤੂੰ ਇੱਕ ਉੱਚੀ ਅਤੇ ਉੱਚੀ ਪਹਾੜੀ ਉੱਤੇ ਆਪਣਾ ਬਿਸਤਰਾ ਬਣਾਇਆ ਹੈ; ਉੱਥੇ ਤੁਸੀਂ ਆਪਣੀਆਂ ਬਲੀਆਂ ਚੜ੍ਹਾਉਣ ਲਈ ਗਏ ਸੀ।

Isaiah 57:7 (UKJV) Upon a lofty and high mountain have you set your bed: even thither went you up to offer sacrifice.

5ਤੁਸੀਂ ਬਲੂਤ ਦੇ ਬੂਟਿਆਂ ਵਿੱਚ ਅਤੇ ਹਰ ਫੈਲਣ ਵਾਲੇ ਰੁੱਖ ਦੇ ਹੇਠਾਂ ਕਾਮ-ਵਾਸਨਾ ਨਾਲ ਸੜਦੇ ਹੋ। ਤੁਸੀਂ ਆਪਣੇ ਬੱਚਿਆਂ ਨੂੰ ਦਰਿਆਵਾਂ ਵਿੱਚ ਅਤੇ ਉੱਚੀਆਂ ਚਟਾਨਾਂ ਹੇਠ ਕੁਰਬਾਨ ਕਰ ਦਿੰਦੇ ਹੋ।

6ਦਰਿਆਵਾਂ ਦੇ ਮੁਲਾਇਮ ਪੱਥਰਾਂ ਵਿੱਚੋਂ ਮੂਰਤੀਆਂ ਤੇਰਾ ਹਿੱਸਾ ਹਨ, ਸੱਚਮੁੱਚ, ਉਹ ਤੁਹਾਡਾ ਹੀ ਭਾਗ ਹਨ। ਹਾਂ, ਤੁਸੀਂ ਉਨ੍ਹਾਂ ਲਈ ਪੀਣ ਦੀਆਂ ਭੇਟਾਂ ਡੋਲ੍ਹੀਆਂ ਹਨ ਅਤੇ ਅਨਾਜ ਦੀਆਂ ਭੇਟਾਂ ਚੜ੍ਹਾਈਆਂ ਹਨ। ਇਸ ਸਭ ਦੇ ਮੱਦੇਨਜ਼ਰ, ਕੀ ਮੈਨੂੰ ਹੌਂਸਲਾ ਰੱਖਣਾ ਚਾਹੀਦਾ ਹੈ?

7ਤੂੰ ਇੱਕ ਉੱਚੀ ਅਤੇ ਉੱਚੀ ਪਹਾੜੀ ਉੱਤੇ ਆਪਣਾ ਬਿਸਤਰਾ ਬਣਾਇਆ ਹੈ; ਉੱਥੇ ਤੁਸੀਂ ਆਪਣੀਆਂ ਬਲੀਆਂ ਚੜ੍ਹਾਉਣ ਲਈ ਗਏ ਸੀ।

8ਆਪਣੇ ਦਰਵਾਜ਼ਿਆਂ ਅਤੇ ਆਪਣੀਆਂ ਚੌਂਕਾਂ ਦੇ ਪਿੱਛੇ ਤੁਸੀਂ ਆਪਣੇ ਮੂਰਤੀ ਪੂਜਾ ਦੇ ਚਿੰਨ੍ਹ ਲਗਾਏ ਹਨ। ਮੈਨੂੰ ਤਿਆਗ ਕੇ, ਤੂੰ ਆਪਣਾ ਬਿਸਤਰਾ ਖੋਲ੍ਹਿਆ, ਤੁਸੀਂ ਇਸ ਵਿੱਚ ਚੜ੍ਹੇ ਅਤੇ ਇਸ ਨੂੰ ਚੌੜਾ ਕੀਤਾ; ਤੁਸੀਂ ਉਨ੍ਹਾਂ ਨਾਲ ਸਮਝੌਤਾ ਕੀਤਾ ਜਿਨ੍ਹਾਂ ਦੇ ਬਿਸਤਰੇ ਤੁਹਾਨੂੰ ਪਿਆਰੇ ਹਨ, ਅਤੇ ਤੁਸੀਂ ਉਨ੍ਹਾਂ ਦੇ ਨੰਗੇ ਸਰੀਰਾਂ ਨੂੰ ਕਾਮਨਾ ਨਾਲ ਵੇਖਿਆ।

9ਤੁਸੀਂ ਜ਼ੈਤੂਨ ਦੇ ਤੇਲ ਨਾਲ ਮੋਲੇਕ ਦੇਵਤੇ ਕੋਲ ਗਏ ਅਤੇ ਆਪਣੇ ਅਤਰ ਵਿੱਚ ਵਾਧਾ ਕੀਤਾ। ਤੁਸੀਂ ਆਪਣੇ ਰਾਜਦੂਤਾਂ ਨੂੰ ਬਹੁਤ ਦੂਰ ਭੇਜਿਆ ਹੈ; ਤੁਸੀਂ ਮੁਰਦਿਆਂ ਦੇ ਖੇਤਰ ਵਿੱਚ ਉਤਰੇ ਹੋ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.