ਯਸ਼ਾਯਾਹ 57

ਤੁਸੀਂ ਜ਼ੈਤੂਨ ਦੇ ਤੇਲ ਨਾਲ ਮੋਲੇਕ ਦੇਵਤੇ ਕੋਲ ਗਏ ਅਤੇ ਆਪਣੇ ਅਤਰ ਵਿੱਚ ਵਾਧਾ ਕੀਤਾ। ਤੁਸੀਂ ਆਪਣੇ ਰਾਜਦੂਤਾਂ ਨੂੰ ਬਹੁਤ ਦੂਰ ਭੇਜਿਆ ਹੈ; ਤੁਸੀਂ ਮੁਰਦਿਆਂ ਦੇ ਖੇਤਰ ਵਿੱਚ ਉਤਰੇ ਹੋ!

Isaiah 57:9 (UKJV) And you went to the king with ointment, and did increase your perfumes, and did send your messengers far off, and did debase yourself even unto hell.

7ਤੂੰ ਇੱਕ ਉੱਚੀ ਅਤੇ ਉੱਚੀ ਪਹਾੜੀ ਉੱਤੇ ਆਪਣਾ ਬਿਸਤਰਾ ਬਣਾਇਆ ਹੈ; ਉੱਥੇ ਤੁਸੀਂ ਆਪਣੀਆਂ ਬਲੀਆਂ ਚੜ੍ਹਾਉਣ ਲਈ ਗਏ ਸੀ।

8ਆਪਣੇ ਦਰਵਾਜ਼ਿਆਂ ਅਤੇ ਆਪਣੀਆਂ ਚੌਂਕਾਂ ਦੇ ਪਿੱਛੇ ਤੁਸੀਂ ਆਪਣੇ ਮੂਰਤੀ ਪੂਜਾ ਦੇ ਚਿੰਨ੍ਹ ਲਗਾਏ ਹਨ। ਮੈਨੂੰ ਤਿਆਗ ਕੇ, ਤੂੰ ਆਪਣਾ ਬਿਸਤਰਾ ਖੋਲ੍ਹਿਆ, ਤੁਸੀਂ ਇਸ ਵਿੱਚ ਚੜ੍ਹੇ ਅਤੇ ਇਸ ਨੂੰ ਚੌੜਾ ਕੀਤਾ; ਤੁਸੀਂ ਉਨ੍ਹਾਂ ਨਾਲ ਸਮਝੌਤਾ ਕੀਤਾ ਜਿਨ੍ਹਾਂ ਦੇ ਬਿਸਤਰੇ ਤੁਹਾਨੂੰ ਪਿਆਰੇ ਹਨ, ਅਤੇ ਤੁਸੀਂ ਉਨ੍ਹਾਂ ਦੇ ਨੰਗੇ ਸਰੀਰਾਂ ਨੂੰ ਕਾਮਨਾ ਨਾਲ ਵੇਖਿਆ।

9ਤੁਸੀਂ ਜ਼ੈਤੂਨ ਦੇ ਤੇਲ ਨਾਲ ਮੋਲੇਕ ਦੇਵਤੇ ਕੋਲ ਗਏ ਅਤੇ ਆਪਣੇ ਅਤਰ ਵਿੱਚ ਵਾਧਾ ਕੀਤਾ। ਤੁਸੀਂ ਆਪਣੇ ਰਾਜਦੂਤਾਂ ਨੂੰ ਬਹੁਤ ਦੂਰ ਭੇਜਿਆ ਹੈ; ਤੁਸੀਂ ਮੁਰਦਿਆਂ ਦੇ ਖੇਤਰ ਵਿੱਚ ਉਤਰੇ ਹੋ!

10ਤੁਸੀਂ ਇਸ ਤਰ੍ਹਾਂ ਘੁੰਮ ਕੇ ਥੱਕ ਗਏ ਹੋ, ਪਰ ਤੁਸੀਂ ਇਹ ਨਹੀਂ ਕਹੋਗੇ, ‘ਇਹ ਨਿਰਾਸ਼ਾਜਨਕ ਹੈ।’ ਤੁਹਾਨੂੰ ਆਪਣੀ ਤਾਕਤ ਵਿੱਚ ਨਵੀਨੀਕਰਨ ਮਿਲਿਆ, ਇਸ ਲਈ ਤੁਸੀਂ ਨਾ ਥੱਕੇ।

11“ਤੂੰ ਕਿਸ ਤੋਂ ਇੰਨਾ ਘਬਰਾਇਆ ਅਤੇ ਡਰਿਆ ਹੈ ਕਿ ਤੁਸੀਂ ਮੇਰੇ ਨਾਲ ਸੱਚੇ ਨਹੀਂ ਰਹੇ, ਅਤੇ ਨਾ ਮੈਨੂੰ ਯਾਦ ਕੀਤਾ ਅਤੇ ਨਾ ਇਸ ਗੱਲ ਨੂੰ ਦਿਲ ਵਿੱਚ ਲਿਆ? ਕੀ ਇਹ ਇਸ ਲਈ ਨਹੀਂ ਕਿ ਮੈਂ ਲੰਬੇ ਸਮੇਂ ਤੋਂ ਚੁੱਪ ਹਾਂ ਕਿ ਤੁਸੀਂ ਮੇਰੇ ਤੋਂ ਨਹੀਂ ਡਰਦੇ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.