ਯਸ਼ਾਯਾਹ 57

ਤੁਸੀਂ ਇਸ ਤਰ੍ਹਾਂ ਘੁੰਮ ਕੇ ਥੱਕ ਗਏ ਹੋ, ਪਰ ਤੁਸੀਂ ਇਹ ਨਹੀਂ ਕਹੋਗੇ, ‘ਇਹ ਨਿਰਾਸ਼ਾਜਨਕ ਹੈ।’ ਤੁਹਾਨੂੰ ਆਪਣੀ ਤਾਕਤ ਵਿੱਚ ਨਵੀਨੀਕਰਨ ਮਿਲਿਆ, ਇਸ ਲਈ ਤੁਸੀਂ ਨਾ ਥੱਕੇ।

Isaiah 57:10 (UKJV) You are wearied in the greatness of your way; yet said you not, There is no hope: you have found the life of yours hand; therefore you were not grieved.

8ਆਪਣੇ ਦਰਵਾਜ਼ਿਆਂ ਅਤੇ ਆਪਣੀਆਂ ਚੌਂਕਾਂ ਦੇ ਪਿੱਛੇ ਤੁਸੀਂ ਆਪਣੇ ਮੂਰਤੀ ਪੂਜਾ ਦੇ ਚਿੰਨ੍ਹ ਲਗਾਏ ਹਨ। ਮੈਨੂੰ ਤਿਆਗ ਕੇ, ਤੂੰ ਆਪਣਾ ਬਿਸਤਰਾ ਖੋਲ੍ਹਿਆ, ਤੁਸੀਂ ਇਸ ਵਿੱਚ ਚੜ੍ਹੇ ਅਤੇ ਇਸ ਨੂੰ ਚੌੜਾ ਕੀਤਾ; ਤੁਸੀਂ ਉਨ੍ਹਾਂ ਨਾਲ ਸਮਝੌਤਾ ਕੀਤਾ ਜਿਨ੍ਹਾਂ ਦੇ ਬਿਸਤਰੇ ਤੁਹਾਨੂੰ ਪਿਆਰੇ ਹਨ, ਅਤੇ ਤੁਸੀਂ ਉਨ੍ਹਾਂ ਦੇ ਨੰਗੇ ਸਰੀਰਾਂ ਨੂੰ ਕਾਮਨਾ ਨਾਲ ਵੇਖਿਆ।

9ਤੁਸੀਂ ਜ਼ੈਤੂਨ ਦੇ ਤੇਲ ਨਾਲ ਮੋਲੇਕ ਦੇਵਤੇ ਕੋਲ ਗਏ ਅਤੇ ਆਪਣੇ ਅਤਰ ਵਿੱਚ ਵਾਧਾ ਕੀਤਾ। ਤੁਸੀਂ ਆਪਣੇ ਰਾਜਦੂਤਾਂ ਨੂੰ ਬਹੁਤ ਦੂਰ ਭੇਜਿਆ ਹੈ; ਤੁਸੀਂ ਮੁਰਦਿਆਂ ਦੇ ਖੇਤਰ ਵਿੱਚ ਉਤਰੇ ਹੋ!

10ਤੁਸੀਂ ਇਸ ਤਰ੍ਹਾਂ ਘੁੰਮ ਕੇ ਥੱਕ ਗਏ ਹੋ, ਪਰ ਤੁਸੀਂ ਇਹ ਨਹੀਂ ਕਹੋਗੇ, ‘ਇਹ ਨਿਰਾਸ਼ਾਜਨਕ ਹੈ।’ ਤੁਹਾਨੂੰ ਆਪਣੀ ਤਾਕਤ ਵਿੱਚ ਨਵੀਨੀਕਰਨ ਮਿਲਿਆ, ਇਸ ਲਈ ਤੁਸੀਂ ਨਾ ਥੱਕੇ।

11“ਤੂੰ ਕਿਸ ਤੋਂ ਇੰਨਾ ਘਬਰਾਇਆ ਅਤੇ ਡਰਿਆ ਹੈ ਕਿ ਤੁਸੀਂ ਮੇਰੇ ਨਾਲ ਸੱਚੇ ਨਹੀਂ ਰਹੇ, ਅਤੇ ਨਾ ਮੈਨੂੰ ਯਾਦ ਕੀਤਾ ਅਤੇ ਨਾ ਇਸ ਗੱਲ ਨੂੰ ਦਿਲ ਵਿੱਚ ਲਿਆ? ਕੀ ਇਹ ਇਸ ਲਈ ਨਹੀਂ ਕਿ ਮੈਂ ਲੰਬੇ ਸਮੇਂ ਤੋਂ ਚੁੱਪ ਹਾਂ ਕਿ ਤੁਸੀਂ ਮੇਰੇ ਤੋਂ ਨਹੀਂ ਡਰਦੇ?

12ਮੈਂ ਤੇਰੀ ਧਾਰਮਿਕਤਾ ਅਤੇ ਤੇਰੇ ਕੰਮਾਂ ਨੂੰ ਪਰਗਟ ਕਰ ਦਿਆਂਗਾ, ਅਤੇ ਉਨ੍ਹਾਂ ਦਾ ਤੈਨੂੰ ਕੋਈ ਲਾਭ ਨਹੀਂ ਹੋਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.