ਯਸ਼ਾਯਾਹ 57

ਦਰਿਆਵਾਂ ਦੇ ਮੁਲਾਇਮ ਪੱਥਰਾਂ ਵਿੱਚੋਂ ਮੂਰਤੀਆਂ ਤੇਰਾ ਹਿੱਸਾ ਹਨ, ਸੱਚਮੁੱਚ, ਉਹ ਤੁਹਾਡਾ ਹੀ ਭਾਗ ਹਨ। ਹਾਂ, ਤੁਸੀਂ ਉਨ੍ਹਾਂ ਲਈ ਪੀਣ ਦੀਆਂ ਭੇਟਾਂ ਡੋਲ੍ਹੀਆਂ ਹਨ ਅਤੇ ਅਨਾਜ ਦੀਆਂ ਭੇਟਾਂ ਚੜ੍ਹਾਈਆਂ ਹਨ। ਇਸ ਸਭ ਦੇ ਮੱਦੇਨਜ਼ਰ, ਕੀ ਮੈਨੂੰ ਹੌਂਸਲਾ ਰੱਖਣਾ ਚਾਹੀਦਾ ਹੈ?

Isaiah 57:6 (UKJV) Among the smooth stones of the stream is your portion; they, they are your lot: even to them have you poured a drink offering, you have offered a food offering. Should I receive comfort in these?

4ਤੁਸੀਂ ਕਿਸ ਦਾ ਮਜ਼ਾਕ ਉਡਾ ਰਹੇ ਹੋ? ਤੁਸੀਂ ਕਿਸ ਦਾ ਮਜ਼ਾਕ ਉਡਾਉਂਦੇ ਹੋ ਅਤੇ ਆਪਣੀ ਜੀਭ ਕੱਢਦੇ ਹੋ? ਕੀ ਤੁਸੀਂ ਬਾਗੀਆਂ ਦੀ ਸੰਤਾਨ ਨਹੀਂ, ਝੂਠਿਆਂ ਦੀ ਅੰਸ ਨਹੀਂ ਹੋ?

5ਤੁਸੀਂ ਬਲੂਤ ਦੇ ਬੂਟਿਆਂ ਵਿੱਚ ਅਤੇ ਹਰ ਫੈਲਣ ਵਾਲੇ ਰੁੱਖ ਦੇ ਹੇਠਾਂ ਕਾਮ-ਵਾਸਨਾ ਨਾਲ ਸੜਦੇ ਹੋ। ਤੁਸੀਂ ਆਪਣੇ ਬੱਚਿਆਂ ਨੂੰ ਦਰਿਆਵਾਂ ਵਿੱਚ ਅਤੇ ਉੱਚੀਆਂ ਚਟਾਨਾਂ ਹੇਠ ਕੁਰਬਾਨ ਕਰ ਦਿੰਦੇ ਹੋ।

6ਦਰਿਆਵਾਂ ਦੇ ਮੁਲਾਇਮ ਪੱਥਰਾਂ ਵਿੱਚੋਂ ਮੂਰਤੀਆਂ ਤੇਰਾ ਹਿੱਸਾ ਹਨ, ਸੱਚਮੁੱਚ, ਉਹ ਤੁਹਾਡਾ ਹੀ ਭਾਗ ਹਨ। ਹਾਂ, ਤੁਸੀਂ ਉਨ੍ਹਾਂ ਲਈ ਪੀਣ ਦੀਆਂ ਭੇਟਾਂ ਡੋਲ੍ਹੀਆਂ ਹਨ ਅਤੇ ਅਨਾਜ ਦੀਆਂ ਭੇਟਾਂ ਚੜ੍ਹਾਈਆਂ ਹਨ। ਇਸ ਸਭ ਦੇ ਮੱਦੇਨਜ਼ਰ, ਕੀ ਮੈਨੂੰ ਹੌਂਸਲਾ ਰੱਖਣਾ ਚਾਹੀਦਾ ਹੈ?

7ਤੂੰ ਇੱਕ ਉੱਚੀ ਅਤੇ ਉੱਚੀ ਪਹਾੜੀ ਉੱਤੇ ਆਪਣਾ ਬਿਸਤਰਾ ਬਣਾਇਆ ਹੈ; ਉੱਥੇ ਤੁਸੀਂ ਆਪਣੀਆਂ ਬਲੀਆਂ ਚੜ੍ਹਾਉਣ ਲਈ ਗਏ ਸੀ।

8ਆਪਣੇ ਦਰਵਾਜ਼ਿਆਂ ਅਤੇ ਆਪਣੀਆਂ ਚੌਂਕਾਂ ਦੇ ਪਿੱਛੇ ਤੁਸੀਂ ਆਪਣੇ ਮੂਰਤੀ ਪੂਜਾ ਦੇ ਚਿੰਨ੍ਹ ਲਗਾਏ ਹਨ। ਮੈਨੂੰ ਤਿਆਗ ਕੇ, ਤੂੰ ਆਪਣਾ ਬਿਸਤਰਾ ਖੋਲ੍ਹਿਆ, ਤੁਸੀਂ ਇਸ ਵਿੱਚ ਚੜ੍ਹੇ ਅਤੇ ਇਸ ਨੂੰ ਚੌੜਾ ਕੀਤਾ; ਤੁਸੀਂ ਉਨ੍ਹਾਂ ਨਾਲ ਸਮਝੌਤਾ ਕੀਤਾ ਜਿਨ੍ਹਾਂ ਦੇ ਬਿਸਤਰੇ ਤੁਹਾਨੂੰ ਪਿਆਰੇ ਹਨ, ਅਤੇ ਤੁਸੀਂ ਉਨ੍ਹਾਂ ਦੇ ਨੰਗੇ ਸਰੀਰਾਂ ਨੂੰ ਕਾਮਨਾ ਨਾਲ ਵੇਖਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.