ਯਸ਼ਾਯਾਹ 58

“ਸੰਘ ਅੱਡ ਕੇ ਪੁਕਾਰ, ਸਰਫ਼ਾ ਨਾ ਕਰ, ਤੁਰ੍ਹੀ ਵਾਂਗੂੰ ਆਪਣੀ ਆਵਾਜ਼ ਉੱਚੀ ਕਰ! ਮੇਰੀ ਪਰਜਾ ਨੂੰ ਉਹਨਾਂ ਦੇ ਅਪਰਾਧ, ਅਤੇ ਯਾਕੋਬ ਦੇ ਘਰਾਣੇ ਨੂੰ ਉਹਨਾਂ ਦੇ ਪਾਪ ਦੱਸ।

Isaiah 58:1 (UKJV) Cry aloud, spare not, lift up your voice like a trumpet, and show my people their transgression, and the house of Jacob their sins.

1“ਸੰਘ ਅੱਡ ਕੇ ਪੁਕਾਰ, ਸਰਫ਼ਾ ਨਾ ਕਰ, ਤੁਰ੍ਹੀ ਵਾਂਗੂੰ ਆਪਣੀ ਆਵਾਜ਼ ਉੱਚੀ ਕਰ! ਮੇਰੀ ਪਰਜਾ ਨੂੰ ਉਹਨਾਂ ਦੇ ਅਪਰਾਧ, ਅਤੇ ਯਾਕੋਬ ਦੇ ਘਰਾਣੇ ਨੂੰ ਉਹਨਾਂ ਦੇ ਪਾਪ ਦੱਸ।

2ਉਹ ਹਰ ਰੋਜ਼ ਮੈਨੂੰ ਭਾਲਦੇ ਹਨ; ਉਹ ਮੇਰੇ ਰਾਹਾਂ ਨੂੰ ਜਾਣਨ ਲਈ ਉਤਾਵਲੇ ਜਾਪਦੇ ਹਨ, ਜਿਵੇਂ ਉਹ ਇੱਕ ਕੌਮ ਹੋਣ ਜੋ ਸਹੀ ਕੰਮ ਕਰਦੀ ਹੈ ਅਤੇ ਆਪਣੇ ਪਰਮੇਸ਼ਵਰ ਦੇ ਹੁਕਮਾਂ ਨੂੰ ਨਹੀਂ ਤਿਆਗਿਆ, ਉਹ ਮੇਰੇ ਤੋਂ ਨਿਰਪੱਖ ਫੈਸਲੇ ਮੰਗਦੇ ਹਨ। ਅਤੇ ਪਰਮੇਸ਼ਵਰ ਦੇ ਨੇੜੇ ਆਉਣ ਲਈ ਖੁਸ਼ ਹੁੰਦੇ ਹਨ।

3ਉਹ ਆਖਦੇ ਹਨ, ‘ਅਸੀਂ ਵਰਤ ਕਿਉਂ ਰੱਖਿਆ,’ ਅਤੇ ਤੂੰ ਨਹੀਂ ਦੇਖਿਆ? ਅਸੀਂ ਆਪਣੇ ਆਪ ਨੂੰ ਨਿਮਰ ਬਣਾਇਆ, ਅਤੇ ਤੂੰ ਧਿਆਨ ਨਹੀਂ ਦਿੱਤਾ? “ਵੇਖੋ ਤੁਸੀਂ ਵਰਤ ਦੇ ਦਿਨ, ਆਪਣੀ ਮਰਜ਼ੀ ਅਨੁਸਾਰ ਚਲਦੇ ਹੋ ਅਤੇ ਆਪਣੇ ਸਾਰੇ ਕਰਮਚਾਰੀਆਂ ਦਾ ਸ਼ੋਸ਼ਣ ਕਰਦੇ ਹੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.