ਯਸ਼ਾਯਾਹ 58

ਤਦ ਤੂੰ ਯਾਹਵੇਹ ਵਿੱਚ ਆਪਣੀ ਖੁਸ਼ੀ ਪਾਏਗਾ, ਅਤੇ ਮੈਂ ਤੁਹਾਨੂੰ ਧਰਤੀ ਦੀਆਂ ਉੱਚਾਈਆਂ ਉੱਤੇ ਜਿੱਤ ਦੀ ਸਵਾਰੀ ਕਰਾਂਗਾ ਅਤੇ ਤੁਹਾਡੇ ਪਿਤਾ ਯਾਕੋਬ ਦੀ ਵਿਰਾਸਤ ਵਿੱਚ ਦਾਵਤ ਕਰਾਂਗਾ।” ਕਿਉਂ ਜੋ ਇਹ ਯਾਹਵੇਹ ਦੇ ਮੂੰਹ ਦਾ ਵਾਕ ਹੈ।

Isaiah 58:14 (UKJV) Then shall you delight yourself in the LORD; and I will cause you to ride upon the high places of the earth, and feed you with the heritage of Jacob your father: for the mouth of the LORD has spoken it.

12ਤੁਹਾਡੇ ਲੋਕ ਪੁਰਾਣੇ ਖੰਡਰਾਂ ਨੂੰ ਦੁਬਾਰਾ ਬਣਾਉਣਗੇ ਅਤੇ ਪੁਰਾਣੀਆਂ ਨੀਂਹਾਂ ਨੂੰ ਉੱਚਾ ਚੁੱਕਣਗੇ। ਤੁਹਾਨੂੰ ਟੁੱਟੀਆਂ ਕੰਧਾਂ ਦੀ ਮੁਰੰਮਤ ਕਰਨ ਵਾਲਾ, ਘਰਾਂ ਦੇ ਨਾਲ ਗਲੀਆਂ ਨੂੰ ਬਹਾਲ ਕਰਨ ਵਾਲਾ ਕਿਹਾ ਜਾਵੇਗਾ।

13“ਜੇ ਤੁਸੀਂ ਆਪਣੇ ਪੈਰਾਂ ਨੂੰ ਸਬਤ ਦੇ ਦਿਨ ਨੂੰ ਤੋੜਨ, ਅਤੇ ਕੰਮ ਕਰਨ ਤੋਂ ਰੋਕਦੇ ਹੋ। ਜੇ ਤੁਸੀਂ ਸਬਤ ਦੇ ਦਿਨ ਨੂੰ ਅਨੰਦਮਈ ਆਖਦੇ ਹੋ, ਅਤੇ ਯਾਹਵੇਹ ਦੇ ਪਵਿੱਤਰ ਦਿਨ ਨੂੰ ਆਦਰਯੋਗ ਆਖ ਕੇ, ਅਤੇ ਇਸ ਦਾ ਆਦਰ ਕਰੇ ਹੋ ਤਾਂ ਤੂੰ ਆਪਣੇ ਤਰੀਕੇ ਨਾਲ ਨਾ ਚੱਲੇ ਅਤੇ ਆਪਣੀ ਮਰਜ਼ੀ ਅਨੁਸਾਰ ਨਾ ਕਰੇ ਜਾਂ ਵਿਅਰਥ ਸ਼ਬਦ ਨਾ ਬੋਲੇ,

14ਤਦ ਤੂੰ ਯਾਹਵੇਹ ਵਿੱਚ ਆਪਣੀ ਖੁਸ਼ੀ ਪਾਏਗਾ, ਅਤੇ ਮੈਂ ਤੁਹਾਨੂੰ ਧਰਤੀ ਦੀਆਂ ਉੱਚਾਈਆਂ ਉੱਤੇ ਜਿੱਤ ਦੀ ਸਵਾਰੀ ਕਰਾਂਗਾ ਅਤੇ ਤੁਹਾਡੇ ਪਿਤਾ ਯਾਕੋਬ ਦੀ ਵਿਰਾਸਤ ਵਿੱਚ ਦਾਵਤ ਕਰਾਂਗਾ।” ਕਿਉਂ ਜੋ ਇਹ ਯਾਹਵੇਹ ਦੇ ਮੂੰਹ ਦਾ ਵਾਕ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.