ਯਸ਼ਾਯਾਹ 58

“ਜੇ ਤੁਸੀਂ ਆਪਣੇ ਪੈਰਾਂ ਨੂੰ ਸਬਤ ਦੇ ਦਿਨ ਨੂੰ ਤੋੜਨ, ਅਤੇ ਕੰਮ ਕਰਨ ਤੋਂ ਰੋਕਦੇ ਹੋ। ਜੇ ਤੁਸੀਂ ਸਬਤ ਦੇ ਦਿਨ ਨੂੰ ਅਨੰਦਮਈ ਆਖਦੇ ਹੋ, ਅਤੇ ਯਾਹਵੇਹ ਦੇ ਪਵਿੱਤਰ ਦਿਨ ਨੂੰ ਆਦਰਯੋਗ ਆਖ ਕੇ, ਅਤੇ ਇਸ ਦਾ ਆਦਰ ਕਰੇ ਹੋ ਤਾਂ ਤੂੰ ਆਪਣੇ ਤਰੀਕੇ ਨਾਲ ਨਾ ਚੱਲੇ ਅਤੇ ਆਪਣੀ ਮਰਜ਼ੀ ਅਨੁਸਾਰ ਨਾ ਕਰੇ ਜਾਂ ਵਿਅਰਥ ਸ਼ਬਦ ਨਾ ਬੋਲੇ,

Isaiah 58:13 (UKJV) If you turn away your foot from the sabbath, from doing your pleasure on my holy day; and call the sabbath a delight, the holy of the LORD, honourable; and shall honour him, not doing yours own ways, nor finding yours own pleasure, nor speaking yours own words:

11ਯਾਹਵੇਹ ਹਮੇਸ਼ਾ ਤੁਹਾਡੀ ਅਗਵਾਈ ਕਰੇਗਾ; ਉਹ ਤੁਹਾਡੀਆਂ ਲੋੜਾਂ ਨੂੰ ਸੂਰਜ ਦੀ ਝੁਲਸਣ ਵਾਲੀ ਧਰਤੀ ਵਿੱਚ ਪੂਰੀਆਂ ਕਰੇਗਾ ਅਤੇ ਤੁਹਾਡੀਆਂ ਹੱਡੀਆਂ ਨੂੰ ਮਜ਼ਬੂਤ ਕਰੇਗਾ। ਤੁਸੀਂ ਸਿੰਜੇ ਹੋਏ ਬਾਗ਼ ਵਰਗੇ ਹੋਵੋਂਗੇ, ਉਸ ਝਰਨੇ ਵਾਂਗ ਜਿਹ ਦਾ ਪਾਣੀ ਕਦੇ ਮੁੱਕਦਾ ਨਹੀਂ।

12ਤੁਹਾਡੇ ਲੋਕ ਪੁਰਾਣੇ ਖੰਡਰਾਂ ਨੂੰ ਦੁਬਾਰਾ ਬਣਾਉਣਗੇ ਅਤੇ ਪੁਰਾਣੀਆਂ ਨੀਂਹਾਂ ਨੂੰ ਉੱਚਾ ਚੁੱਕਣਗੇ। ਤੁਹਾਨੂੰ ਟੁੱਟੀਆਂ ਕੰਧਾਂ ਦੀ ਮੁਰੰਮਤ ਕਰਨ ਵਾਲਾ, ਘਰਾਂ ਦੇ ਨਾਲ ਗਲੀਆਂ ਨੂੰ ਬਹਾਲ ਕਰਨ ਵਾਲਾ ਕਿਹਾ ਜਾਵੇਗਾ।

13“ਜੇ ਤੁਸੀਂ ਆਪਣੇ ਪੈਰਾਂ ਨੂੰ ਸਬਤ ਦੇ ਦਿਨ ਨੂੰ ਤੋੜਨ, ਅਤੇ ਕੰਮ ਕਰਨ ਤੋਂ ਰੋਕਦੇ ਹੋ। ਜੇ ਤੁਸੀਂ ਸਬਤ ਦੇ ਦਿਨ ਨੂੰ ਅਨੰਦਮਈ ਆਖਦੇ ਹੋ, ਅਤੇ ਯਾਹਵੇਹ ਦੇ ਪਵਿੱਤਰ ਦਿਨ ਨੂੰ ਆਦਰਯੋਗ ਆਖ ਕੇ, ਅਤੇ ਇਸ ਦਾ ਆਦਰ ਕਰੇ ਹੋ ਤਾਂ ਤੂੰ ਆਪਣੇ ਤਰੀਕੇ ਨਾਲ ਨਾ ਚੱਲੇ ਅਤੇ ਆਪਣੀ ਮਰਜ਼ੀ ਅਨੁਸਾਰ ਨਾ ਕਰੇ ਜਾਂ ਵਿਅਰਥ ਸ਼ਬਦ ਨਾ ਬੋਲੇ,

14ਤਦ ਤੂੰ ਯਾਹਵੇਹ ਵਿੱਚ ਆਪਣੀ ਖੁਸ਼ੀ ਪਾਏਗਾ, ਅਤੇ ਮੈਂ ਤੁਹਾਨੂੰ ਧਰਤੀ ਦੀਆਂ ਉੱਚਾਈਆਂ ਉੱਤੇ ਜਿੱਤ ਦੀ ਸਵਾਰੀ ਕਰਾਂਗਾ ਅਤੇ ਤੁਹਾਡੇ ਪਿਤਾ ਯਾਕੋਬ ਦੀ ਵਿਰਾਸਤ ਵਿੱਚ ਦਾਵਤ ਕਰਾਂਗਾ।” ਕਿਉਂ ਜੋ ਇਹ ਯਾਹਵੇਹ ਦੇ ਮੂੰਹ ਦਾ ਵਾਕ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.