ਯਸ਼ਾਯਾਹ 58

ਯਾਹਵੇਹ ਹਮੇਸ਼ਾ ਤੁਹਾਡੀ ਅਗਵਾਈ ਕਰੇਗਾ; ਉਹ ਤੁਹਾਡੀਆਂ ਲੋੜਾਂ ਨੂੰ ਸੂਰਜ ਦੀ ਝੁਲਸਣ ਵਾਲੀ ਧਰਤੀ ਵਿੱਚ ਪੂਰੀਆਂ ਕਰੇਗਾ ਅਤੇ ਤੁਹਾਡੀਆਂ ਹੱਡੀਆਂ ਨੂੰ ਮਜ਼ਬੂਤ ਕਰੇਗਾ। ਤੁਸੀਂ ਸਿੰਜੇ ਹੋਏ ਬਾਗ਼ ਵਰਗੇ ਹੋਵੋਂਗੇ, ਉਸ ਝਰਨੇ ਵਾਂਗ ਜਿਹ ਦਾ ਪਾਣੀ ਕਦੇ ਮੁੱਕਦਾ ਨਹੀਂ।

Isaiah 58:11 (UKJV) And the LORD shall guide you continually, and satisfy your soul in drought, and make fat your bones: and you shall be like a watered garden, and like a spring of water, whose waters fail not.

9ਜਦ ਤੂੰ ਪੁਕਾਰੇਗਾ ਤਦ ਯਾਹਵੇਹ ਉੱਤਰ ਦੇਵੇਗਾ; ਤੂੰ ਮਦਦ ਲਈ ਪੁਕਾਰੇਗਾ, ਅਤੇ ਉਹ ਆਖੇਗਾ: ਮੈਂ ਇੱਥੇ ਹਾਂ। “ਜੇ ਤੂੰ ਆਪਣੇ ਵਿੱਚੋਂ ਅਨ੍ਹੇਰ ਦਾ ਜੂਲਾ, ਉਂਗਲ ਚੁੱਕਣਾ ਅਤੇ ਦੁਰਬਚਨ ਬੋਲਣਾ ਦੂਰ ਕਰੇ,

10ਜੇ ਤੂੰ ਭੁੱਖੇ ਦੀ ਸਹਾਇਤਾ ਦਿਲ ਖੋਲ੍ਹ ਕੇ ਕਰੇ ਅਤੇ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰੇ, ਤਾਂ ਤੇਰਾ ਚਾਨਣ ਹਨੇਰੇ ਵਿੱਚ ਚੜ੍ਹੇਗਾ, ਅਤੇ ਤੇਰਾ ਘੁੱਪ ਹਨ੍ਹੇਰਾ ਦੁਪਹਿਰ ਵਾਂਗੂੰ ਹੋਵੇਗਾ।

11ਯਾਹਵੇਹ ਹਮੇਸ਼ਾ ਤੁਹਾਡੀ ਅਗਵਾਈ ਕਰੇਗਾ; ਉਹ ਤੁਹਾਡੀਆਂ ਲੋੜਾਂ ਨੂੰ ਸੂਰਜ ਦੀ ਝੁਲਸਣ ਵਾਲੀ ਧਰਤੀ ਵਿੱਚ ਪੂਰੀਆਂ ਕਰੇਗਾ ਅਤੇ ਤੁਹਾਡੀਆਂ ਹੱਡੀਆਂ ਨੂੰ ਮਜ਼ਬੂਤ ਕਰੇਗਾ। ਤੁਸੀਂ ਸਿੰਜੇ ਹੋਏ ਬਾਗ਼ ਵਰਗੇ ਹੋਵੋਂਗੇ, ਉਸ ਝਰਨੇ ਵਾਂਗ ਜਿਹ ਦਾ ਪਾਣੀ ਕਦੇ ਮੁੱਕਦਾ ਨਹੀਂ।

12ਤੁਹਾਡੇ ਲੋਕ ਪੁਰਾਣੇ ਖੰਡਰਾਂ ਨੂੰ ਦੁਬਾਰਾ ਬਣਾਉਣਗੇ ਅਤੇ ਪੁਰਾਣੀਆਂ ਨੀਂਹਾਂ ਨੂੰ ਉੱਚਾ ਚੁੱਕਣਗੇ। ਤੁਹਾਨੂੰ ਟੁੱਟੀਆਂ ਕੰਧਾਂ ਦੀ ਮੁਰੰਮਤ ਕਰਨ ਵਾਲਾ, ਘਰਾਂ ਦੇ ਨਾਲ ਗਲੀਆਂ ਨੂੰ ਬਹਾਲ ਕਰਨ ਵਾਲਾ ਕਿਹਾ ਜਾਵੇਗਾ।

13“ਜੇ ਤੁਸੀਂ ਆਪਣੇ ਪੈਰਾਂ ਨੂੰ ਸਬਤ ਦੇ ਦਿਨ ਨੂੰ ਤੋੜਨ, ਅਤੇ ਕੰਮ ਕਰਨ ਤੋਂ ਰੋਕਦੇ ਹੋ। ਜੇ ਤੁਸੀਂ ਸਬਤ ਦੇ ਦਿਨ ਨੂੰ ਅਨੰਦਮਈ ਆਖਦੇ ਹੋ, ਅਤੇ ਯਾਹਵੇਹ ਦੇ ਪਵਿੱਤਰ ਦਿਨ ਨੂੰ ਆਦਰਯੋਗ ਆਖ ਕੇ, ਅਤੇ ਇਸ ਦਾ ਆਦਰ ਕਰੇ ਹੋ ਤਾਂ ਤੂੰ ਆਪਣੇ ਤਰੀਕੇ ਨਾਲ ਨਾ ਚੱਲੇ ਅਤੇ ਆਪਣੀ ਮਰਜ਼ੀ ਅਨੁਸਾਰ ਨਾ ਕਰੇ ਜਾਂ ਵਿਅਰਥ ਸ਼ਬਦ ਨਾ ਬੋਲੇ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.