8ਤਦ ਤੇਰਾ ਚਾਨਣ ਸਵੇਰ ਵਾਂਗ ਚਮਕੇਗਾ, ਅਤੇ ਤੇਰੀ ਤੰਦਰੁਸਤੀ ਜਲਦੀ ਹੀ ਪ੍ਰਗਟ ਹੋਵੇਗੀ। ਤਦ ਤੁਹਾਡੀ ਧਾਰਮਿਕਤਾ ਤੁਹਾਡੇ ਅੱਗੇ ਚੱਲੇਗੀ, ਅਤੇ ਯਾਹਵੇਹ ਦੀ ਮਹਿਮਾ ਤੁਹਾਡੇ ਪਿੱਛੇ ਪਹਿਰੇਦਾਰ ਹੋਵੇਗੀ।
9ਜਦ ਤੂੰ ਪੁਕਾਰੇਗਾ ਤਦ ਯਾਹਵੇਹ ਉੱਤਰ ਦੇਵੇਗਾ; ਤੂੰ ਮਦਦ ਲਈ ਪੁਕਾਰੇਗਾ, ਅਤੇ ਉਹ ਆਖੇਗਾ: ਮੈਂ ਇੱਥੇ ਹਾਂ। “ਜੇ ਤੂੰ ਆਪਣੇ ਵਿੱਚੋਂ ਅਨ੍ਹੇਰ ਦਾ ਜੂਲਾ, ਉਂਗਲ ਚੁੱਕਣਾ ਅਤੇ ਦੁਰਬਚਨ ਬੋਲਣਾ ਦੂਰ ਕਰੇ,
10ਜੇ ਤੂੰ ਭੁੱਖੇ ਦੀ ਸਹਾਇਤਾ ਦਿਲ ਖੋਲ੍ਹ ਕੇ ਕਰੇ ਅਤੇ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰੇ, ਤਾਂ ਤੇਰਾ ਚਾਨਣ ਹਨੇਰੇ ਵਿੱਚ ਚੜ੍ਹੇਗਾ, ਅਤੇ ਤੇਰਾ ਘੁੱਪ ਹਨ੍ਹੇਰਾ ਦੁਪਹਿਰ ਵਾਂਗੂੰ ਹੋਵੇਗਾ।
11ਯਾਹਵੇਹ ਹਮੇਸ਼ਾ ਤੁਹਾਡੀ ਅਗਵਾਈ ਕਰੇਗਾ; ਉਹ ਤੁਹਾਡੀਆਂ ਲੋੜਾਂ ਨੂੰ ਸੂਰਜ ਦੀ ਝੁਲਸਣ ਵਾਲੀ ਧਰਤੀ ਵਿੱਚ ਪੂਰੀਆਂ ਕਰੇਗਾ ਅਤੇ ਤੁਹਾਡੀਆਂ ਹੱਡੀਆਂ ਨੂੰ ਮਜ਼ਬੂਤ ਕਰੇਗਾ। ਤੁਸੀਂ ਸਿੰਜੇ ਹੋਏ ਬਾਗ਼ ਵਰਗੇ ਹੋਵੋਂਗੇ, ਉਸ ਝਰਨੇ ਵਾਂਗ ਜਿਹ ਦਾ ਪਾਣੀ ਕਦੇ ਮੁੱਕਦਾ ਨਹੀਂ।
12ਤੁਹਾਡੇ ਲੋਕ ਪੁਰਾਣੇ ਖੰਡਰਾਂ ਨੂੰ ਦੁਬਾਰਾ ਬਣਾਉਣਗੇ ਅਤੇ ਪੁਰਾਣੀਆਂ ਨੀਂਹਾਂ ਨੂੰ ਉੱਚਾ ਚੁੱਕਣਗੇ। ਤੁਹਾਨੂੰ ਟੁੱਟੀਆਂ ਕੰਧਾਂ ਦੀ ਮੁਰੰਮਤ ਕਰਨ ਵਾਲਾ, ਘਰਾਂ ਦੇ ਨਾਲ ਗਲੀਆਂ ਨੂੰ ਬਹਾਲ ਕਰਨ ਵਾਲਾ ਕਿਹਾ ਜਾਵੇਗਾ।